ਰਾਤ ਨੂੰ ਚੰਗੇ ਭਲੇ ਘਰ ਆ ਕੇ ਸੁੱਤੇ, ਸਵੇਰੇ ਨਾ ਉੱਠਣ ਤੇ ਜਦੋਂ ਦੇਖਿਆ ਹੋਇਆ ਇਹ ਕੰਮ

Punjab

ਪੰਜਾਬ ਦੇ ਜਿਲ੍ਹਾ ਸੰਗਰੂਰ ਵਿੱਚ ਨਕਲੀ ਸ਼ਰਾਬ ਪੀਣ ਨਾਲ ਮਿਹਨਤ ਮਜ਼ਦੂਰੀ ਕਰਨ ਵਾਲੇ ਤਿੰਨ ਜਾਣਿਆਂ ਦੀ ਮੌ-ਤ ਹੋ ਗਈ। ਇਹ ਤਿੰਨੋਂ ਪਿੰਡ ਨਮੋਲ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਨੇ ਰਾਤ ਨੂੰ ਇੱਕੋ ਥਾਂ ਉਤੇ ਇਕੱਠੇ ਸ਼ਰਾਬ ਪੀਤੀ ਸੀ। ਦੇਰ ਰਾਤ ਸ਼ਰਾਬ ਪੀ ਕੇ ਉਹ ਘਰ ਵਿਚ ਸੌਂ ਗਏ। ਸਵੇਰੇ ਜਦੋਂ ਉਹ ਨਾ ਉਠੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤਿੰਨਾਂ ਦੀਆਂ ਦੇਹਾਂ ਬਿਸਤਰੇ ਤੇ ਪਈਆਂ ਦੇਖੀਆਂ ਤਾਂ ਸਾਰੇ ਪਿੰਡ ਵਿਚ ਸੋਗ ਛਾ ਗਿਆ।

ਇਨਾ ਦੀ ਪਹਿਚਾਣ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਦੇ ਨਾਮ ਵਜੋਂ ਹੋਈ ਹੈ। ਚਮਕੌਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਪੀ ਕੇ ਆਇਆ ਸੀ ਅਤੇ ਸੌਂ ਗਿਆ ਸੀ ਪਰ ਅੱਜ ਸਵੇਰੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਨਹੀਂ ਉਠਿਆ। ਜਦੋਂ ਮੈਂ ਉਸ ਦੇ ਮੂੰਹ ਤੋਂ ਚਾਦਰ ਹਟਾਈ ਤਾਂ ਦੇਖਿਆ ਕਿ ਉਸ ਦੀ ਮੌ-ਤ ਹੋ ਚੁੱਕੀ ਸੀ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕਾਫੀ ਸਮੇਂ ਤੋਂ ਨਕਲੀ ਸ਼ਰਾਬ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਮਜ਼ਦੂਰਾਂ ਦੀ ਮੌ-ਤ ਵੀ ਇਸੇ ਨਕਲੀ ਸ਼ਰਾਬ ਕਾਰਨ ਹੋ ਗਈ ਹੈ।

ਲੋਕਾਂ ਨੇ ਪ੍ਰਸ਼ਾਸਨ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਨਸ਼ਿਆਂ ਪ੍ਰਤੀ ਸੁਚੇਤ ਹੈ ਅਤੇ ਨਾ ਹੀ ਨਕਲੀ ਸ਼ਰਾਬ ਵੇਚਣ ਵਾਲਿਆਂ ਤੇ ਕੋਈ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਨਕਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਘਰ ਵਿਚੋਂ ਇਕੱਲਾ ਕਮਾਉਣ ਵਾਲਾ ਸੀ।

ਇਸ ਮਾਮਲੇ ਬਾਰੇ ਥਾਣਾ ਚੀਮਾ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਪਿੰਡ ਨਮੋਲ ਦੇ ਸਰਪੰਚ ਦਾ ਫੂਨ ਆਇਆ ਸੀ ਅਤੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਮੌਕੇ ਉਤੇ ਜਾ ਕੇ ਦੇਖਿਆ ਤਾਂ ਘਰ ਵਿਚ ਤਿੰਨ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਮ੍ਰਿਤਕ ਪਾਏ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *