ਹਰਿਆਣਾ ਦੇ ਕਰਨਾਲ ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਨੈਸ਼ਨਲ ਹਾਈਵੇ ਉਤੇ ਇਕ ਹਾਦਸਾ ਹੋ ਗਿਆ। ਜਿਸ ਵਿਚ 4 ਲੋਕਾਂ ਦੀ ਦੁਖ ਭਰੀ ਮੌ-ਤ ਹੋ ਗਈ, ਜਦੋਂ ਕਿ 4 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਜੀਟੀ ਰੋਡ ਉਤੇ ਤਰਾਵੜੀ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਲੋਕ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਹਨ।
ਤਰਾਵੜੀ ਥਾਣੇ ਦੇ ਇੰਚਾਰਜ ਸੰਦੀਪ ਸਿੰਘ ਦੇ ਦੱਸਣ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਨੂੰ ਕਰਨਾਲ ਤੋਂ ਦਿੱਲੀ ਨੈਸ਼ਨਲ ਹਾਈਵੇਅ ਉਤੇ ਇੱਕ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਜਦੋਂ ਕਿ ਇਸ ਦੌਰਾਨ ਇਕ ਹੋਰ ਗੱਡੀ ਖਰਾਬ ਹੋ ਗਈ ਸੀ। ਗਸ਼ਤ ਉਤੇ ਤਾਇਨਾਤ ਥਾਣੇ ਦਾ ਇਕ ਹੈੱਡ ਕਾਂਸਟੇਬਲ ਵੀ ਮੌਕੇ ਉਤੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਪਿੱਛੇ ਤੋਂ ਤੇਜ਼ ਸਪੀਡ ਨਾਲ ਇੱਕ ਕੈਂਟਰ ਆਇਆ ਅਤੇ ਉਸ ਨੇ ਪਿੱਛੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ।
ਗੱਡੀ ਅੱਗੇ ਖੜ੍ਹੀ ਇੱਕ ਹੋਰ ਗੱਡੀ ਨਾਲ ਜਾ ਕੇ ਟਕਰਾ ਗਈ। ਇਨਾ ਮ੍ਰਿਤਕਾ ਵਿੱਚ ਮਿਕੀ ਕਸਟਮ ਅਧਿਕਾਰੀ, ਅਸ਼ਵਨੀ ਸੀਏ ਅਤੇ ਤਰੁਣ ਅੰਮ੍ਰਿਤਸਰ ਵਿਚ ਰਹਿੰਦੇ ਸਨ। ਐਸ. ਐਚ. ਓ. ਸੰਦੀਪ ਅਨੁਸਾਰ ਹਾਦਸੇ ਵਿੱਚ ਜ਼ਖਮੀ ਹੋਏ 3 ਲੋਕਾਂ ਦੀ ਕਰਨਾਲ ਕਲਪਨਾ ਚਾਵਲਾ ਮੈਡੀਕਲ ਕਾਲਜ ਵਿੱਚ, ਜਦੋਂ ਕਿ ਚੌਥੇ ਵਿਅਕਤੀ ਦੀ ਪੀਜੀਆਈ ਰੋਹਤਕ ਵਿਚ ਮੌ-ਤ ਹੋ ਗਈ। ਇਕ ਗੱਡੀ ਦਾ ਡਰਾਈਵਰ ਬਿਲਕੁਲ ਸੁਰੱਖਿਅਤ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਸੀਏ ਸੀ, ਜੋ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਪੁਲਿਸ ਨੇ ਦੋਵੇਂ ਵਾਹਨਾਂ ਅਤੇ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।