ਸ਼ਫਰ ਦੌਰਾਨ ਵਕੀਲ ਜੋੜੇ ਨੇ ਤਿਆਗੇ ਸਾਹ, ਦੇਰ ਰਾਤ ਨੂੰ ਇਸ ਤਰ੍ਹਾਂ ਵਾਪਰ ਗਿਆ ਹਾਦਸਾ

Punjab

ਉੱਤਰ ਪ੍ਰਦੇਸ਼ (UP) ਦੇ ਸਹਾਰਨਪੁਰ ਦੇ ਦੇਵਬੰਦ ਵਿਚ ਸ਼ਨੀਵਾਰ ਦੇਰ ਰਾਤ ਮੁਜੱਫਰਨਗਰ ਤੋਂ ਸਹਾਰਨਪੁਰ ਰਾਜ ਮਾਰਗ ਦੇ ਉਤੇ ਦੇਵਬੰਦ ਕੋਤਵਾਲੀ ਖੇਤਰ ਵਿਚ ਇਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਬੁਢਾਨਾ, ਮੁਜ਼ੱਫਰਨਗਰ ਦੇ ਇੱਕ ਵਕੀਲ ਜੋੜੇ ਦੀ ਮੌ-ਤ ਹੋ ਗਈ। ਦੂਜੇ ਪਾਸੇ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਿਚ ਦੁਖ ਦੀ ਲਹਿਰ ਦੌੜ ਗਈ।

ਮੁਜ਼ੱਫਰਨਗਰ ਦੇ ਬੁਢਾਨਾ ਕਸਬੇ ਦੇ ਵੱਡਾ ਬਾਜ਼ਾਰ ਦਾ ਰਹਿਣ ਵਾਲਾ ਐਡਵੋਕੇਟ ਮਨੋਜ ਸੰਗਲ ਉਮਰ 50 ਸਾਲ ਆਪਣੀ ਪਤਨੀ ਅੰਜੂ ਉਮਰ 47 ਸਾਲ ਨਾਲ ਬੁਢਾਨਾ ਤੋਂ ਸਹਾਰਨਪੁਰ ਲਈ ਸ਼ਨੀਵਾਰ ਦੇਰ ਰਾਤ ਨੂੰ ਆਪਣੀ SUV 500 ਵਿੱਚ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੇਵਬੰਦ ਕੋਤਵਾਲੀ ਖੇਤਰ ਅਧੀਨ ਪੈਂਦੇ ਤਲਹੇੜੀ ਬਜੁਰਗ ਅੱਗੇ ਅਚਾਨਕ ਟਾਇਰ ਫਟਣ ਦੇ ਕਾਰਨ ਗੱਡੀ ਬੇਕਾਬੂ ਹੋ ਗਈ।

ਜਿਸ ਕਾਰਨ ਕਾਰ ਡਿਵਾਈਡਰ ਉਤੇ ਚੜ੍ਹ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦੀ ਸਹਾਰਨਪੁਰ ਵੱਲੋਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਦੁਖ ਭਰੇ ਹਾਦਸੇ ਵਿਚ ਮਨੋਜ ਸੰਘਲ ਅਤੇ ਉਸ ਦੀ ਪਤਨੀ ਅੰਜੂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮਨੋਜ ਬੁਢਾਨਾ ਨਗਰ ਪੰਚਾਇਤ ਦੇ ਸਾਬਕਾ ਕੌਂਸਲਰ ਵੀ ਸਨ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਿਪਨ ਟਾਡਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਪਤੀ ਅਤੇ ਪਤਨੀ ਦੀ ਮੌ-ਤ ਹੋ ਗਈ।

ਇਸ ਹਾਦਸੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਸ. ਐਸ. ਪੀ. ਅਤੇ ਦੇਵਬੰਦ ਇੰਸਪੈਕਟਰ ਨੇ ਦੱਸਿਆ ਕਿ ਇਹ ਹਾਦਸਾ ਸਹਾਰਨਪੁਰ ਜਾਂਦੇ ਸਮੇਂ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਡਵੋਕੇਟ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਸਹਾਰਨਪੁਰ ਵੱਲੋਂ ਆ ਰਹੇ ਟਰੱਕ ਦੀ ਕਾਰ ਨਾਲ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ, ਜਿਸ ਕਾਰਨ ਦੋਵਾਂ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *