ਬਰਾਤ ਨੂੰ ਖਾਲੀ ਹੱਥ ਪਿਆ ਮੁੜਨਾ, ਵਿਆਹ ਵਿਚ ਚੱਲੇ ਰੋੜੇ, ਇਹ ਹੈ ਮਸਲਾ

Punjab

ਪੰਜਾਬ ਵਿਚ ਅਬੋਹਰ ਦੀ ਜੰਮੂ ਬਸਤੀ ਵਿਚ ਵਿਆਹ ਸਮਾਗਮ ਵਿਚ ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ ਥਾਂ ਉਤੇ ਮਾਹੌਲ ਗਰਮ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ਉਤੇ ਇੱਟਾਂ ਅਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ ਤੇ ਪੁਲਿਸ ਨੇ ਵੀ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਬਰਾਤ ਨੂੰ ਬਰੰਗ ਪਰਤਣਾ ਪਿਆ।

ਇਸ ਹੰਗਾਮੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਵਾਸੀ ਰਾਹੁਲ ਦਾ ਵਿਆਹ ਜੰਮੂ ਬਸਤੀ ਵਿੱਚ ਰਮੇਸ਼ ਕੁਮਾਰ ਦੀ ਲੜਕੀ ਨਾਲ ਤੈਅ ਹੋਇਆ ਸੀ। ਵਿਆਹ ਦੀ ਬਰਾਤ ਧੂਮਧਾਮ ਨਾਲ ਪਹੁੰਚੀ ਅਤੇ ਵਿਆਹ ਦੇ ਬਰਾਤੀ ਖੁਸ਼ੀ ਨਾਲ ਨੱਚ ਰਹੇ ਸਨ। ਇਥੋਂ ਤਕ ਕਿ ਲਾਵਾਂ ਫੇਰੇ ਵੀ ਹੋ ਚੁੱਕੇ ਸਨ ਪਰ ਜਦੋਂ ਲਾੜੀ ਦੇ ਵਿਦਾ ਹੋਣ ਦਾ ਸਮਾਂ ਆਇਆ ਤਾਂ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਵਿਵਾਦ ਹੋ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਹੋ ਗਿਆ।

ਇਸ ਦੌਰਾਨ ਇੱਟਾਂ ਅਤੇ ਪੱਥਰ ਜ਼ੋਰਦਾਰ ਵਰਸਣੇ ਸ਼ੁਰੂ ਹੋ ਗਏ। ਡੀਜੇ ਨੂੰ ਵੀ ਤੋੜ ਦਿੱਤਾ ਗਿਆ। ਦੂਜੇ ਪਾਸੇ ਲੜਕੀ ਦੇ ਭਰਾ ਨਸੀਬ ਨੇ ਦੋਸ਼ ਲਗਾਇਆ ਹੈ ਕਿ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਲੜਕੇ ਵਾਲਿਆਂ ਨੇ ਜੰਮ ਕੇ ਹੰਗਾਮਾ ਮਚਾ ਦਿੱਤਾ ਉਸ ਨੂੰ ਅਤੇ ਉਸ ਦੀ ਦਾਦੀ ਲਕਸ਼ਮੀ ਨੂੰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਦੋਵਾਂ ਧਿਰਾਂ ਦੇ ਝਗੜੇ ਕਾਰਨ ਲਾੜਾ ਅਤੇ ਲਾੜੀ ਦੇ ਚਾਅ ਵਿਚ ਹੀ ਰਹਿ ਗਏ ਅਤੇ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਦੂਜੇ ਪਾਸੇ ਥਾਣਾ ਸਿਟੀ ਦੇ ਇੰਚਾਰਜ ਪਰਮਜੀਤ ਕੰਬੋਜ ਨਾਲ ਗੱਲ ਕਰਨ ਉਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *