ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਦੁਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਮੁਕਤਸਰ ਦੇ ਮਲੋਟ ਵਿਚ ਬੀਤੇ ਦਿਨ ਹੋਈ ਬਾਰਿਸ਼ ਕਾਰਨ ਪਿੰਡ ਭਲਾਈਆਣਾ ਵਿਚ ਕਣਕ ਦੀ ਫਸਲ ਦਾ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਹੈ। ਜਿਸ ਕਾਰਨ ਪਿੰਡ ਭਲਾਈਆਣਾ ਦੇ ਦੁਖੀ ਕਿਸਾਨ ਸਾਧੂ ਸਿੰਘ ਨੇ ਨਹਿਰ ਵਿੱਚ ਛਾਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਹ ਕੱਲ੍ਹ ਦਾ ਆਪਣੇ ਘਰ ਤੋਂ ਲਾਪਤਾ ਸੀ ਅਤੇ ਐਤਵਾਰ ਦੁਪਹਿਰ ਉਸ ਦੀ ਦੇਹ ਪਰਿਵਾਰ ਨੂੰ ਮਿਲੀ ਹੈ।
ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।ਪਰਿਵਾਰਕ ਮੈਂਬਰਾਂ ਅਨੁਸਾਰ ਸਾਧੂ ਸਿੰਘ ਕਣਕ ਦੀ ਫ਼ਸਲ ਦੇ ਖਰਾਬ ਹੋ ਜਾਣ ਦੇ ਕਾਰਨ ਕਈ ਦਿਨਾਂ ਤੋਂ ਦੁਖੀ ਰਹਿ ਰਿਹਾ ਸੀ। ਸ਼ਨੀਵਾਰ ਸ਼ਾਮ ਨੂੰ ਉਹ ਘਰ ਤੋਂ ਬਾਈਕ ਉਤੇ ਪਿੰਡ ਦੇ ਬੱਸ ਸਟੈਂਡ ਤੇ ਕਿਸੇ ਕੰਮ ਲਈ ਗਿਆ ਸੀ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਰਿਸ਼ਤੇਦਾਰੀਆ ਵਿਚ ਅਤੇ ਫਿਰ ਆਪਣੇ ਤੌਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਐਤਵਾਰ ਦੁਪਹਿਰ ਨੂੰ ਪਿੰਡ ਦੋਦਾ ਦੇ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਦੇ ਸੋਥਾ ਹੈੱਡ ਊਤੇ ਨਹਿਰ ਵਿਚੋਂ ਕਿਸਾਨ ਦੀ ਦੇਹ ਅਤੇ ਮੋਟਰਸਾਈਕਲ ਉਨ੍ਹਾਂ ਨੂੰ ਮਿਲਿਆ।
ਦੇਹ ਨੂੰ ਪੋਸਟ ਮਾਰਟਮ ਦੇ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕਿਸਾਨ ਸਾਧੂ ਸਿੰਘ ਦੇ 2 ਪੁੱਤਰ ਹਨ। ਇਸ ਪਰਿਵਾਰ ਕੋਲ 12 ਏਕੜ ਜ਼ਮੀਨ ਹੈ। ਸਾਧੂ ਸਿੰਘ ਸੀਮਤ ਕਿਸਾਨ ਸੀ। ਉਹ ਆਰਥਿਕ ਨੁਕਸਾਨ ਤੋਂ ਦੁਖੀ ਸੀ। ਉਸ ਨੇ ਕਰੀਬ 20 ਏਕੜ ਜ਼ਮੀਨ ਠੇਕੇ ਉਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਸੀ, ਮੀਂਹ ਹਨੇਰੀ ਕਾਰਨ ਸਾਰੀ ਫ਼ਸਲ ਖ਼ਰਾਬ ਹੋ ਗਈ, ਜਿਸ ਦੇ ਕਾਰਨ ਉਹ ਆਰਥਿਕ ਨੁਕਸਾਨ ਕਰਕੇ ਦੁਖੀ ਚਲ ਰਿਹਾ ਸੀ।