ਮਾਸੀ ਦੇ ਘਰ ਆਈ ਲੜਕੀ ਨਾਲ ਸ਼ੁਰੂ ਹੋਈ ਪ੍ਰੇਮ ਕਹਾਣੀ, ਦੋਵਾਂ ਦੀ ਜਿੰਦਗੀ ਲੈ ਕੇ ਇਸ ਤਰ੍ਹਾਂ ਹੋਈ ਸਮਾਪਤ

Punjab

ਹਰਿਆਣਾ ਦੇ ਸੋਨੀਪਤ ਵਿਚ ਪ੍ਰੇਮ ਸਬੰਧਾਂ ਕਾਰਨ ਇਕ ਨੌਜਵਾਨ ਅਤੇ ਲੜਕੀ ਨੇ ਰਾਜਧਾਨੀ ਐਕਸਪ੍ਰੈੱਸ ਅੱਗੇ ਛਾਲ ਲਾ ਕੇ ਜਿੰਦਗੀ ਸਮਾਪਤ ਕਰ ਲਈ। ਦੋਵਾਂ ਦੀਆਂ ਦੇਹਾ ਪਿੰਡ ਹਰਸਾਣਾ ਰੇਲਵੇ ਲਾਈਨ ਉਤੇ ਪਈਆਂ ਮਿਲੀਆਂ। ਲੜਕੀ ਦਾ ਨਾਮ ਦਿਵਿਆ ਪਿੰਡ ਖੇਵੜਾ ਹੈ ਅਤੇ ਨੌਜਵਾਨ ਦੀ ਪਹਿਚਾਣ ਗੜ੍ਹੀ ਸਿਸਾਣਾ ਵਾਸੀ ਕ੍ਰਿਸ਼ਨ ਦੇ ਰੂਪ ਵਜੋਂ ਹੋਈ ਹੈ। ਦੋਵਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁੰਮ ਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਜੀਆਰਪੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੜ੍ਹੀ ਸਿਸਾਣਾ ਦੇ ਇੱਕ ਨੌਜਵਾਨ ਕ੍ਰਿਸ਼ਨ ਅਤੇ ਖੇਵੜਾ ਦੀ ਇੱਕ ਲੜਕੀ ਦਿਵਿਆ ਦੀ ਮੌ-ਤ ਦੇ ਮਾਮਲੇ ਵਿੱਚ ਨਵੀਂ ਜਾਣਕਾਰੀ ਮਿਲੀ ਹੈ। ਲੜਕੀ ਆਪਣੇ ਪਿੰਡ ਖੇਵੜਾ ਤੋਂ ਲਾਪਤਾ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਬਹਾਲਗੜ੍ਹ ਵਿੱਚ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ। ਲੜਕੇ ਅਤੇ ਲੜਕੀ ਦੇ ਰਿਸ਼ਤੇ ਬਾਰੇ ਦੋਵਾਂ ਦੇ ਪਰਿਵਾਰਾਂ ਨੂੰ ਪਤਾ ਸੀ। ਨੌਜਵਾਨ ਕ੍ਰਿਸ਼ਨਾ ਆਈ. ਟੀ. ਆਈ. ਕਰਨ ਤੋਂ ਬਾਅਦ ਬਿਜਲੀ ਨਿਗਮ ਵਿੱਚ ਅਪ੍ਰੈਂਟਿਸ ਕਰ ਰਿਹਾ ਸੀ। ਜੀਆਰਪੀ ਥਾਣੇ ਵਿੱਚ ਪੁੱਜੇ ਨੌਜਵਾਨ ਦੇ ਪਰਿਵਾਰ ਨੇ ਸ਼ੰਕਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਲੜਕੇ ਦਾ ਕ-ਤ-ਲ ਕੀਤਾ ਗਿਆ ਹੈ।

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਰੇਆਮ ਧਮਕੀ ਦਿੱਤੀ ਸੀ ਕਿ ਉਨ੍ਹਾਂ ਦੇ ਪਰਿਵਾਰ ਦਾ ਇੱਕ ਨੌਜਵਾਨ ਜੇਲ੍ਹ ਵਿੱਚ ਹੈ, ਉਸ ਦੇ ਬਾਹਰ ਆਉਂਦੇ ਹੀ ਉਸ ਦੀ ਹੱ-ਤਿ-ਆ ਕਰ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਨੌਜਵਾਨ ਕ੍ਰਿਸ਼ਨਾ ਅਤੇ ਲੜਕੀ ਦਿਵਿਆ ਦੀਆਂ ਦੇਹਾ ਐਤਵਾਰ ਨੂੰ ਪਿੰਡ ਹਰਸਾਣਾ ਨੇੜੇ ਰੇਲਵੇ ਟਰੈਕ ਉਤੇ ਮਿਲੀਆਂ ਸਨ। ਮੁੱਢਲੀ ਜਾਣਕਾਰੀ ਮਿਲੀ ਸੀ ਕਿ ਦੋਵਾਂ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਵਾਰ-ਦਾਤ ਦੇ ਕੁਝ ਘੰਟਿਆਂ ਬਾਅਦ ਜਦੋਂ ਮ੍ਰਿਤਕਾਂ ਦੀ ਪਹਿਚਾਣ ਕੀਤੀ ਗਈ ਤਾਂ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਉਣ ਲੱਗੀ।

ਜੀਆਰਪੀ ਪਹਿਲਾਂ ਇਸ ਮਾਮਲੇ ਨੂੰ ਖੁ-ਦ-ਕੁ-ਸ਼ੀ ਮੰਨ ਰਹੀ ਸੀ। ਹੁਣ ਇੱਕ ਧਿਰ ਦੇ ਬਿਆਨਾਂ ਤੋਂ ਬਾਅਦ ਕ-ਤ-ਲ ਦੇ ਇਲਜ਼ਾਮ ਲੱਗ ਗਏ ਹਨ। ਇਸ ਘ-ਟ-ਨਾ ਦੇ ਕੁਝ ਘੰਟਿਆਂ ਬਾਅਦ ਹੀ ਮ੍ਰਿਤਕ ਨੌਜਵਾਨ ਅਤੇ ਲੜਕੀ ਦੀ ਪਹਿਚਾਣ ਹੋ ਗਈ। ਨੌਜਵਾਨ ਕ੍ਰਿਸ਼ਨਾ ਉਮਰ 22 ਸਾਲ ਸੋਨੀਪਤ ਦੇ ਪਿੰਡ ਗੜ੍ਹੀ ਸਿਸਾਨਾ ਦਾ ਦੱਸਿਆ ਗਿਆ ਹੈ। ਦੂਜੇ ਪਾਸੇ ਲੜਕੀ ਦਿਵਿਆ ਉਮਰ 18 ਸਾਲ ਹੈ ਉਹ ਸੋਨੀਪਤ ਦੇ ਖੇਵੜਾ ਪਿੰਡ ਦੀ ਵਸਨੀਕ ਹੈ। ਲੜਕੀ 12ਵੀਂ ਕਲਾਸ ਪਾਸ ਹੈ।

ਲੜਕੀ ਦੀ ਮਾਸੀ ਪਿੰਡ ਗੜ੍ਹੀ ਸਿਸਾਣਾ ਪਿੰਡ ਵਿੱਚ ਹੈ। ਕੁੜੀ ਦਾ ਆਪਣੀ ਮਾਸੀ ਦੇ ਘਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਉੱਥੇ ਉਸ ਦੀ ਕ੍ਰਿਸ਼ਨਾ ਨਾਲ ਗੱਲਬਾਤ ਹੋਈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਲੜਕਾ ਆਈਟੀਆਈ ਪਾਸ ਹੈ। ਜੀਆਰਪੀ ਸਟੇਸ਼ਨ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।

ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸਿਸਾਣਾ ਪਿੰਡ ਦੇ ਕ੍ਰਿਸ਼ਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਪਤਾ ਲੱਗਾ ਸੀ ਕਿ ਕ੍ਰਿਸ਼ਨ ਅਡਵਾਨੀ ਗਾਇਬ ਹੋ ਗਿਆ ਹੈ ਉਹ ਸਾਰੀ ਰਾਤ ਉਸ ਨੂੰ ਲੱਭਦੇ ਰਹੇ। ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਕੁੜੀ ਦੇ ਪਰਿਵਾਰਕ ਲੋਕ ਉਸ ਨੂੰ ਖ-ਤ-ਮ ਕਰ ਸਕਦੇ ਹਨ। ਇਸ ਦੇ ਲਈ ਉਹ ਬਹਾਲਗੜ੍ਹ ਥਾਣੇ ਵਿਚ ਵੀ ਗਏ ਸੀ।

Leave a Reply

Your email address will not be published. Required fields are marked *