ਘਰ ਤੋਂ ਸਬਜ਼ੀ ਖ੍ਰੀਦਣ ਗਏ ਵਪਾਰੀ ਦੀ ਖੋਹ ਲਈ ਜਿੰਦਗੀ, CCTV ਖੰਗਾਲ ਕੇ ਦੋਸ਼ੀਆਂ ਦੀ ਭਾਲ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਦੇਰ ਰਾਤ ਲੁਟ ਵਾਲਿਆਂ ਨੇ ਇੱਕ ਵਪਾਰੀ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੋਚਰ ਮਾਰਕੀਟ ਨੇੜੇ ਜੁੱਤੀਆਂ ਦਾ ਵਪਾਰੀ ਹੈ। ਉਹ ਦੁਕਾਨ ਤੋਂ ਐਕਟਿਵਾ ਉਤੇ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਬਦ-ਮਾਸ਼ਾਂ ਨੇ ਘੇਰ ਲਿਆ। ਉਨ੍ਹਾਂ ਨੇ ਉਸ ਤੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ।

ਬਲੱਡ ਨਾਲ ਲੱਥ ਪੱਥ ਮਨਜੀਤ ਸਿੰਘ ਨੇ ਰੌਲਾ ਪਾਇਆ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਦੋਸ਼ੀ ਨੇ ਮਨਜੀਤ ਸਿੰਘ ਕੋਲੋਂ ਲੱਖਾਂ ਰੁਪਏ ਦੀ ਨਕਦੀ ਵੀ ਖੋਹ ਲਈ ਅਤੇ ਫਰਾਰ ਹੋ ਗਏ। ਲੋਕਾਂ ਨੇ ਮਨਜੀਤ ਨੂੰ ਜ਼ਖਮੀ ਹਾਲ ਵਿਚ ਹਸਪਤਾਲ ਲਿਜਾਣਾ ਚਾਹਿਆ ਪਰ ਉਸ ਦੀ ਮੌ-ਤ ਹੋ ਚੁੱਕੀ ਸੀ। ਲੋਕਾਂ ਨੇ ਤੁਰੰਤ ਘ-ਟ-ਨਾ ਵਾਲੀ ਥਾਂ ਉਤੇ ਪੁਲਿਸ ਨੂੰ ਸੂਚਨਾ ਦਿੱਤੀ। ਚੌਕੀ ਕੋਚਰ ਮਾਰਕੀਟ ਦੀ ਪੁਲੀਸ ਮੌਕੇ ਉਤੇ ਪਹੁੰਚ ਗਈ।

ਪੁਲਿਸ ਅਨੁਸਾਰ ਦੋਸ਼ੀਆਂ ਵੱਲੋਂ ਕੀਤੀ ਹਰਕਤ ਘ-ਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਇਹ ਵੀ ਅੰਦਾਜ਼ਾ ਲਗਾ ਰਹੀ ਹੈ ਕਿ ਕਾਤਲਾਂ ਨੇ ਪਹਿਲਾਂ ਮਨੀ ਐਕਸਚੇਂਜਰ ਦੀ ਰੇਕੀ ਆਦਿ ਕੀਤੀ ਜਾਪਦੀ ਹੈ। ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਦੋਸ਼ੀ 2 ਐਕਟਿਵਾ ਉਤੇ ਆਏ ਸਨ।

ਸਾਰਿਆਂ ਨੇ ਮਾਸਕ ਪਾਇਆ ਹੋਇਆ ਸੀ। ਕਾਰੋਬਾਰੀ ਘਰ ਤੋਂ ਪਨੀਰ ਅਤੇ ਸਬਜ਼ੀ ਆਦਿ ਖ੍ਰੀਦਣ ਦੇ ਲਈ ਗਏ ਹੋਏ ਸਨ। ਦੁਕਾਨ ਤੋਂ ਬਾਹਰ ਨਿਕਲਦੇ ਹੀ ਉਸ ਉਤੇ ਹਮਲਾ ਕਰ ਦਿੱਤਾ ਗਿਆ। ਉਸ ਨੂੰ ਸੂਏ ਨਾਲ ਕ-ਤ-ਲ ਕਰ ਦਿੱਤਾ ਗਿਆ। ਉਸ ਦੇ ਬੈਗ ਵਿਚ ਨਕਦੀ ਸੀ, ਜਿਸ ਨੂੰ ਦੋਸ਼ੀ ਆਪਣੇ ਨਾਲ ਲੈ ਗਏ।

Leave a Reply

Your email address will not be published. Required fields are marked *