ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਦਸੂਹਾ ਬਲਾਕ ਦੇ ਅਧੀਨ ਪੈਂਦੇ ਪਿੰਡ ਮੀਆਂ ਦਾ ਇਕ ਨੌਜਵਾਨ ਆਪਣੀ ਐਨ. ਆਰ. ਆਈ. ਪਤਨੀ ਤੋਂ ਐਨਾ ਦੁਖੀ ਹੋਇਆ ਕਿ ਉਸ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਇਸ ਨੌਜਵਾਨ ਦੀ ਪਹਿਚਾਣ ਅਮਰਜੀਤ ਸਿੰਘ ਉਮਰ 25 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕੋ ਇਕ ਪੁੱਤ ਸੀ। ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਨੇ ਆਪਣੇ ਮੋਬਾਈਲ ਫ਼ੋਨ ਉਤੇ ਹਸਪਤਾਲ ਵਿਚ ਆਪਣੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ।
ਜਿਸ ਵੀਡੀਓ ਵਿਚ ਉਹ ਆਪਣੀ ਮੌ-ਤ ਲਈ ਐਨ. ਆਰ. ਆਈ. ਪਤਨੀ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਸਨ ਅਤੇ ਉਹ ਪੈਸੇ ਲੈ ਕੇ ਤਲਾਕ ਲੈ ਲੈਂਦੀ ਸੀ। ਅਮਰਜੀਤ ਸਿੰਘ ਨੂੰ ਇਸ ਸੱਚਾਈ ਦਾ ਵਿਆਹ ਤੋਂ ਬਾਅਦ ਪਤਾ ਲੱਗਿਆ। ਨੌਜਵਾਨ ਦੇ ਮਾਤਾ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ NRI ਨੂੰਹ ਦਸੂਹਾ ਦੇ ਕਲੀਨਿਕ ਤੋਂ ਝੂਠੀ ਮਾਂ ਬਣਨ ਦੀ ਰਿਪੋਰਟ ਲੈ ਕੇ ਆਈ ਅਤੇ ਅਮਰਜੀਤ ਸਿੰਘ ਨੂੰ ਆਪਣੇ ਜੁਆਕ ਦਾ ਪਿਤਾ ਦੱਸਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਅਮਰਜੀਤ ਸਿੰਘ ਦੇ ਹੋਸ਼ ਉੱਡ ਗਏ ਕਿਉਂਕਿ ਪਿਛਲੇ 1 ਸਾਲ ਤੋਂ ਅਮਰਜੀਤ ਸਿੰਘ ਦਾ ਆਪਣੀ ਪਤਨੀ ਨਾਲ ਕੋਈ ਸਬੰਧ ਨਹੀਂ ਸੀ। ਇਸ ਤੋਂ ਬਾਅਦ ਸਾਡਾ ਲੜਕਾ ਹੋਰ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਿਆ, ਜਿਸ ਕਾਰਨ ਉਸ ਨੇ ਆਪਣੀ ਪਤਨੀ ਤੋਂ ਦੁਖੀ ਆ ਕੇ ਜ਼ਹਿਰੀ ਚੀਜ ਲੈ ਕੇ ਮੌ-ਤ ਨੂੰ ਗਲ ਲਗਾ ਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।