ਜਿਲ੍ਹਾ ਪਟਿਆਲਾ ਪੰਜਾਬ ਦੇ ਸਨੌਰ ਤੋਂ ਚੌੜਾ ਰੋਡ ਤੇ ਸਥਿਤ ਸੇਂਟ ਮੈਰੀ ਸਕੂਲ ਦੇ ਲੜਕੇ ਦੀ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 6ਵੀਂ ਜਮਾਤ ਦੇ ਦਕਸ਼ ਸ਼ਰਮਾ ਉਮਰ 12 ਸਾਲ ਦੇ ਆਟੋ ਦਾ ਟਾਇਰ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਇਸ ਘ-ਟਨਾ ਨਾਲ ਪਰਿਵਾਰ, ਸਕੂਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਿਆਦਾ ਸੱਟਾਂ ਕਾਰਨ ਉਸ ਦੀ ਜਿੰਦਗੀ ਨਹੀਂ ਬਚਾਈ ਜਾ ਸਕੀ।
ਪਰਿਵਾਰ ਐਨੇ ਸਦਮੇ ਵਿਚ ਹਨ ਕਿ ਉਨ੍ਹਾਂ ਨੇ ਲੜਕੇ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਅਜੇ ਤੱਕ ਕੋਈ ਵੀ ਕਾਰਵਾਈ ਲਈ ਦਰਖਾਸਤ ਨਹੀਂ ਦਿੱਤੀ ਗਈ। ਘਟੀਆ ਵਿਵਸਥਾ ਨੇ ਹੱਸਦੇ ਖੇਡਦੇ ਪਰਿਵਾਰ ਦਾ ਇੱਕੋ ਇੱਕ ਦੀਵਾ ਬੁਝਾ ਦਿੱਤਾ। ਦੂਜੇ ਪਾਸੇ ਪਟਿਆਲਾ ਦੇ ਡੀ. ਸੀ. ਨੇ ਵਿਦਿਆ-ਰਥੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।
ਇਸ ਦਾ ਜਿੰਮੇਵਾਰ ਵਿਆਕਤੀ ਕੌਣ ਹੈ। ਇਹ ਸਭ ਇੱਕ ਦੂਜੇ ਉਤੇ ਸੁਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲਿਆਉਣ ਅਤੇ ਛੱਡਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇਸ ਸਬੰਧੀ ਆਟੋ ਡਰਾਈਵਰ ਨੇ ਚੁੱਪ ਧਾਰੀ ਹੋਈ ਹੈ। ਸੜਕ ਘਟੀਆ ਸੀ ਜਾਂ ਟੋਏ ਪਏ ਸਨ, ਇਨ੍ਹਾਂ ਟੋਇਆਂ ਨੂੰ ਭਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਸ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ।
ਸੈਂਟ ਮੈਰੀ ਸਕੂਲ ਵਿਚ ਸਨੌਰ ਖੇਤਰ ਦੇ ਨਾਲ-ਨਾਲ ਪਟਿਆਲਾ ਸ਼ਹਿਰ ਦੇ 50 ਫੀਸਦੀ ਤੋਂ ਵੱਧ ਬੱਚੇ ਜਾਂਦੇ ਹਨ। ਕੁਝ ਸਕੂਲ ਦੀਆਂ ਬੱਸਾਂ ਵੀ ਚਲਦੀਆਂ ਹਨ ਪਰ ਬਹੁਤ ਸਾਰੇ ਬੱਚੇ ਆਟੋ ਰਾਹੀਂ ਸਕੂਲ ਜਾਂਦੇ ਹਨ। ਅੱਜ ਇਸ ਗੱਲ ਉਤੇ ਗੰਭੀਰ ਵਿਚਾਰ ਵਟਾਂਦਰੇ ਦੀ ਲੋੜ ਹੈ ਕਿ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ।