ਪੰਜਾਬ ਸੂਬੇ ਦੇ ਅਬੋਹਰ ਵਿਚ ਆਪਣੇ ਬੇਟੇ ਦੀ ਲਾਇਲਾਜ ਬਿਮਾਰੀ ਕਾਰਨ ਲਵਲੀ ਬੁੱਕ ਸੈਂਟਰ ਦੇ ਡਾਇਰੈਕਟਰ ਲਵਲੀ ਗੋਇਲ ਨੇ ਅੱਜ ਮਾਨ-ਸਿਕ ਦਬਾਅ ਦੇ ਚਲਦੇ ਫਾਹਾ ਲਾ ਲਿਆ ਅਤੇ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਸਬੰਧੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘ-ਟਨਾ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੇ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਲਵਲੀ ਗੋਇਲ ਉਮਰ 45 ਸਾਲ ਪੁੱਤਰ ਰਾਮਰਖ ਗੋਇਲ ਵਾਸੀ ਜੋਰੀ ਛੋਟੀ ਪੌੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਲੀ ਦਾ ਬੇਟਾ 10 ਸਾਲ ਦਾ ਹੈ। ਜਿਸ ਨੂੰ ਇਕ ਲਾਇਲਾਜ ਬਿਮਾਰੀ ਲੱਗ ਗਈ ਹੈ। ਬੇਟੇ ਦੇ ਇਲਾਜ ਲਈ ਕਾਫੀ ਪੈਸੇ ਖਰਚ ਕੀਤੇ ਜਾ ਚੁੱਕੇ ਹਨ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਜਿਸ ਕਾਰਨ ਲਵਲੀ ਮਾਨਸਿਕ ਤੌਰ ਉਤੇ ਦੁਖੀ ਰਹਿਣ ਲੱਗ ਪਿਆ।
ਅੱਜ ਉਸ ਨੇ ਦੁਕਾਨ ਦੇ ਪਿੱਛੇ ਬਣੇ ਘਰ ਵਿਚ ਜਾ ਕੇ ਮਾਨ-ਸਿਕ ਦੁਖ ਦੇ ਚੱਲਦਿਆਂ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਜਦੋਂ ਵੱਡੇ ਬੇਟੇ ਰਸ਼ਿਤ ਨੇ ਉਸ ਨੂੰ ਲਟਕ ਰਹੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਲਿਆ ਪਰ ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਸੂਚਨਾ ਮਿਲਦੇ ਸਾਰ ਹੀ ਕੌਂਸਲਰ ਨਰਿੰਦਰ ਵਰਮਾ ਮੌਕੇ ਉਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਥਾਣਾ ਸਿਟੀ ਦੋ ਦੇ ਇੰਚਾਰਜ ਹਰਪ੍ਰੀਤ ਸਿੰਘ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕਰ ਰਹੀ ਹੈ।