ਨਰਸਿੰਗ ਕਰ ਰਹੀ ਲੜਕੀ ਨਾਲ ਦੁਖਦ ਕਾਰ-ਨਾਮਾ, ਗੁਨਾਹ ਛੁਪਾਉਣ ਲਈ ਰਚੀ ਇਹ ਕਹਾਣੀ

Punjab

ਉਤਰ ਪ੍ਰਦੇਸ਼ ਦੇ ਲਖਨਊ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਲੜਕੀ ਦੀ ਗਲਾ ਦਬਾ ਕੇ ਹੱ-ਤਿ-ਆ ਕਰ ਦਿੱਤੀ ਗਈ। ਪੱਛਮੀ ਜ਼ੋਨ ਦੇ ਰਹੀਮਾਬਾਦ ਥਾਣਾ ਖੇਤਰ ਵਿਚ ਸੋਮਵਾਰ ਦੀ ਰਾਤ ਨੂੰ ਇਕ ਨਿਆਣੀ ਉਮਰ ਦੀ ਲੜਕੀ ਦੀ ਦੇਹ ਰੇਲ ਪਟੜੀ ਤੇ ਟੁੱਟੇ ਭੱਜੇ ਹਾਲ ਵਿਚ ਮਿਲੀ ਸੀ। ਡੀ. ਸੀ. ਪੀ. ਪੱਛਮੀ ਰਾਹੁਲ ਰਾਜ ਨੇ ਦੱਸਿਆ ਕਿ ਰਜਨੀ ਨਾਮ ਦੀ ਲੜਕੀ ਦੀ ਗਲਾ ਦਬਾ ਕੇ ਹੱ-ਤਿ-ਆ ਕੀਤੀ ਗਈ ਹੈ। ਪੋਸਟ ਮਾਰਟਮ ਰਿਪੋਰਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਮੰਗਲਵਾਰ ਨੂੰ ਮ੍ਰਿਤਕ ਦੀ ਮਾਂ ਨੇ ਰਹੀਮਾਬਾਦ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਪਿੰਡ ਦੇ ਹੀ ਦੋ ਨਾਮਜ਼ਦ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਉਤੇ ਪੁਰਾਣੀ ਰੰਜਿਸ਼ ਦੇ ਚੱਲਦੇ ਉਸ ਦੀ ਬੇਟੀ ਦਾ ਕਤਲ ਕਰ ਕੇ ਉਸ ਦੀ ਦੇਹ ਨੂੰ ਰੇਲਵੇ ਟ੍ਰੈਕ ਉਤੇ ਸੁੱਟੇ ਜਾਣ ਦਾ ਸ਼ੱ-ਕ ਪ੍ਰਗਟਾਇਆ ਹੈ। ਰਜਨੀ ਊਮਰ 17 ਸਾਲ ਪੁੱਤਰੀ ਧਨੀਰਾਮ ਵਾਸੀ ਪਿੰਡ ਮੁਡਿਆਰਾ ਦੀ ਦੇਹ ਸੋਮਵਾਰ ਦੇਰ ਰਾਤ ਰਹੀਮਾਬਾਦ ਵੱਲ ਜਾਣ ਵਾਲੇ ਗੋਸਵਾ ਫਾਟਕ ਨੰਬਰ 238 ਤੋਂ ਕਰੀਬ 200 ਮੀਟਰ ਅੱਗੇ ਰੇਲ ਪਟੜੀ ਤੋਂ ਮਿਲੀ ਸੀ।

ਭਾਈ ਖੁਸ਼ੀਰਾਮ ਨੇ ਦੱਸਿਆ ਕਿ ਮੇਰੀ ਭੈਣ ਲਖਨਊ ਦੁਬਰਗਾ ਵਿਖੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ ਸੀ। ਜੋ ਕਰੀਬ ਇੱਕ ਸਾਲ ਤੋਂ ਹਰ ਰੋਜ਼ ਸਵੇਰੇ ਘਰੋਂ ਜਾਂਦੀ ਸੀ। ਸ਼ਾਮ ਨੂੰ ਹਸਪਤਾਲ ਤੋਂ ਘਰ ਵਾਪਸ ਆਉਂਦੀ ਸੀ। ਸੋਮਵਾਰ ਦੇਰ ਰਾਤ ਗੋਸਵਾ ਰੇਲਵੇ ਫਾਟਕ ਉਤੇ ਭੈਣ ਰਜਨੀ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌ-ਤ ਹੋ ਜਾਣ ਦੀ ਸੂਚਨਾ ਮਿਲੀ ਸੀ।

ਮੰਗਲਵਾਰ ਨੂੰ ਮ੍ਰਿਤਕ ਦੀ ਮਾਂ ਰਜਨੀ ਨੇ ਪਿੰਡ ਦੇ ਸ਼ੰਕਰ ਲਾਲ ਗੌਤਮ ਪੁੱਤਰ ਬ੍ਰਜਮੋਹਨ, ਰਾਮਜੀਵਨ ਪੁੱਤਰ ਨਨਹਾ ਸਮੇਤ ਕੁਝ ਅਣਪਛਾਤੇ ਲੋਕਾਂ ਖਿਲਾਫ ਪੁਰਾਣੀ ਦੁਸ਼ਮਣੀ ਦੇ ਦੇ ਚਲਦੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਸ਼ੰਕਰ ਲਾਲ ਗੌਤਮ ਪੁੱਤਰ ਬ੍ਰਜਮੋਹਨ, ਰਾਮਜੀਵਨ ਪੁੱਤਰ ਨੰਨ੍ਹਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 504, 506, 306 ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *