ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿਚ ਵਾਪਰੇ ਦਰਦ ਭਰੇ ਹਾਦਸੇ ਵਿਚ 3 ਲੋਕਾਂ ਦੀ ਮੌ-ਤ ਹੋ ਗਈ। ਵਿਸਾਖੀ ਮੌਕੇ ਮੱਥਾ ਟੇਕਣ ਲਈ ਲੁਧਿਆਣਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ ਟਰਾਲੀ ਖੁਰਾਲਗੜ੍ਹ ਗੜ੍ਹਸ਼ੰਕਰ ਰੋਡ ਉਤੇ ਪਿੰਡ ਗੜ੍ਹੀ ਮਾਨਸੋਵਾਲ ਨੇੜੇ ਇੱਕ ਟੋਏ ਵਿੱਚ ਪਲਟ ਗਈ। ਜਿਸ ਕਾਰਨ ਟਰਾਲੀ ਵਿੱਚ ਸਵਾਰ 3 ਸ਼ਰਧਾਲੂਆਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਸ ਹਾਦਸੇ ਵਿੱਚ ਮ੍ਰਿਤਕ ਸ਼ਰਧਾਲੂਆਂ ਦੀ ਪਹਿਚਾਣ ਜਸਵੀਰ ਸਿੰਘ ਪੁੱਤਰ ਗੁਰਬਚਨ ਸਿੰਘ, ਹੈਰੀ ਪੁੱਤਰ ਦਾਸ ਰਾਮ ਅਤੇ ਬਾਬਾ ਸਦਾ ਸਿੰਘ ਦੇ ਰੂਪ ਵਜੋਂ ਹੋਈ ਹੈ। ਇਹ ਤਿੰਨੋਂ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿੱਚ 11 ਹੋਰ ਸ਼ਰਧਾਲੂ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।
ਇਸ ਸੜਕ ਹਾਦਸੇ ਵਿੱਚ ਜ਼ਖਮੀਆਂ ਵਿੱਚ ਸੁਖਦੀਪ ਸਿੰਘ ਪੁੱਤਰ ਗੁਰਚਰਨ ਸਿੰਘ, ਪਵਨਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਸੋਮ ਨਾਥ, ਵਿਜੇ ਕੁਮਾਰ ਪੁੱਤਰ ਰਾਜ ਕੁਮਾਰ, ਅਵਤਾਰ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਰਸ਼ ਅਤੇ ਜੀਤੀ ਜ਼ਖਮੀ ਹੋ ਗਏ। ਇਨ੍ਹਾ ਵਿੱਚੋਂ ਸੱਤ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਾਇਆ ਗਿਆ ਹੈ। ਜਦੋਂ ਕਿ 4 ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਰਾਲਾ ਨਿਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਮੱਥਾ ਟੇਕਣ ਲਈ ਸੰਗਤਾਂ ਗਈਆਂ ਸਨ। ਗੁਰੂ ਘਰ ਵਿੱਚ 2 ਦਿਨ ਰੁਕਣ ਦਾ ਪ੍ਰੋਗਰਾਮ ਸੀ। ਜਿਸ ਲਈ ਲੰਗਰ ਸਮੱਗਰੀ, ਲਾਈਟ ਲਈ ਜਨਰੇਟਰ ਆਦਿ ਵੀ ਟਰਾਲੀ ਦੇ ਪਿੱਛੇ ਬੰਨ੍ਹੇ ਹੋਏ ਸਨ। ਗੜ੍ਹੀ ਮਾਨਸੋਵਾਲ ਰੋਡ ਦੀ ਹਾਲਤ ਖ਼ਰਾਬ ਹੋਣ ਕਾਰਨ ਜਨਰੇਟਰ ਟਰਾਲੀ ਆਪਣਾ ਸੰਤੁਲਨ ਗੁਆ ਕੇ ਟੋਏ ਵਿੱਚ ਪਲਟ ਗਏੇ।