ਵਿਦੇਸ਼ੀ ਧਰਤੀ ਕੈਨੇਡਾ ਵਿਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਹਾਦਸਾ, ਘਰ ਵਿਚ ਸੋਗ

Punjab

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਤੋਂ ਕੈਨੇਡਾ ਦੀ ਧਰਤੀ ਤੇ ਗਏ ਇੱਕ ਨੌਜਵਾਨ ਬਾਰੇ ਬਹੁਤ ਹੀ ਮੰਦ ਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਵਾਨੀਗੜ੍ਹ ਕਸਬੇ ਦੇ ਪਿੰਡ ਬਲਿਆਲ ਦੇ 26 ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਰੀ ਨੇੜੇ ਇਕ ਸੜਕ ਹਾਦਸੇ ਦੇ ਵਿਚ ਮੌ-ਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਲਿਆਲ ਦੇ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਨੌਜਵਾਨ ਦਲਵੀਰ ਸਿੰਘ ਉਮਰ 26 ਸਾਲ ਪੁੱਤਰ ਸੁਖਦੇਵ ਸਿੰਘ ਕਲੇਰ ਪੜ੍ਹਦਾ ਸੀ।

ਤਕਰੀਬਨ 20 ਮਹੀਨੇ ਪਹਿਲਾਂ ਪੜਾਈ ਕਰਨ ਲਈ ਕੈਨੇਡਾ ਵਿਚ ਗਿਆ ਸੀ। ਉਹ ਕੈਨੇਡਾ ਦੇ ਮਿਸੀਸਾਗਾ, ਓਨਟਾਰੀਓ ਵਿੱਚ ਰਹਿੰਦਾ ਸੀ। ਬੀਤੀ ਐਤਵਾਰ ਜਦੋਂ ਦਲਵੀਰ ਸਿੰਘ ਟਰੱਕ ਚਲਾ ਰਿਹਾ ਸੀ ਤਾਂ ਓਵਰਟੇਕ ਕਰਦੇ ਸਮੇਂ ਇੱਕ ਹੋਰ ਟਰੱਕ ਨੇ ਦਲਵੀਰ ਸਿੰਘ ਦੇ ਟਰੱਕ ਨੂੰ ਜ਼ੋਰ ਦਾਰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿੱਚ ਦਲਵੀਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ ਆਪਣੇ ਮਾਪਿਆਂ ਦਾ ਇਕੋ ਇਕ ਪੁੱਤਰ ਸੀ। ਉਹ ਅਜੇ ਵਿਆਹਿਆ ਨਹੀਂ ਸੀ। ਉਸ ਨੇ ਖਾਲਸਾ ਕਾਲਜ, ਪਟਿਆਲਾ ਤੋਂ ਐਮ. ਐਸ. ਸੀ. (ਖੇਤੀਬਾੜੀ) ਦੀ ਡਿਗਰੀ ਹਾਸਲ ਕੀਤੀ ਅਤੇ ਹੁਣ ਉਚੇਰੀ ਸਿੱਖਿਆ ਦੇ ਲਈ ਵਿਦੇਸ਼ ਦਾ ਰੁਖ ਕੀਤਾ ਸੀ। ਉਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਦੀ ਮੌ-ਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਛੇਤੀ ਪੰਜਾਬ (ਭਾਰਤ) ਲਿਆਉਣ ਵਾਸਤੇ ਪਰਿਵਾਰ ਦੀ ਮਦਦ ਕੀਤੀ ਜਾਵੇ।

Leave a Reply

Your email address will not be published. Required fields are marked *