ਉਤਰ ਪ੍ਰਦੇਸ਼ (UP) ਦੇ ਕਾਨਪੁਰ ਵਿਚ ਪਤੀ ਦੀ ਬੰ-ਦੂ-ਕ ਵਿਚੋਂ ਹੋਇਆ ਫਾਇਰ ਪਤਨੀ ਦੀ ਛਾਤੀ ਵਿਚ ਜਾ ਲੱਗਿਆ। ਇਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਉਤੇ ਪਹੁੰਚ ਗਈ। ਮੌਕੇ ਤੇ ਪੁਲਿਸ ਨੂੰ ਸਿੰਗਲ ਬੈਰਲ ਬੰਦੂਕ ਵਿਚ ਫਸਿਆ ਐਲਜੀ ਕਾਰ-ਤੂਸ ਦਾ ਖੋਲ ਬਰਾ-ਮਦ ਹੋਇਆ। ਉੱਥੇ ਹੀ, ਜਿਸ ਜਗ੍ਹਾ ਪੂਜਾ ਨੂੰ ਗੋ-ਲੀ ਲੱਗ ਗਈ ਸੀ। ਉਸ ਥਾਂ ਦਾ ਸਾਰਾ ਬਲੱਡ ਵੀ ਪਾਣੀ ਨਾਲ ਧੋ ਦਿੱਤਾ ਗਿਆ। ਇਸ ਨਾਲ ਮਾਮਲਾ ਸ਼ੰਕਾ ਵਾਲਾ ਜਾਪਦਾ ਹੈ। ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਬਿਠੂਰ ਥਾਣਾ ਇਲਾਕੇ ਦਾ ਹੈ।
ਮ੍ਰਿਤਕ ਦਾ ਪਤੀ ਵਿਸ਼ਵਨਾਥ ਬਿਠੂਰ ਥਾਣਾ ਖੇਤਰ ਦੇ ਈਸ਼ਵਰੀਗਜ ਦੇ ਪਿੰਡ ਕਿਸਜਾ ਵਿੱਚ ਰਹਿੰਦਾ ਹੈ। ਉਹ ਪੇਸ਼ੇ ਤੋਂ ਇਕ ਕਿਸਾਨ ਹੈ। ਇਸ ਦੇ ਨਾਲ ਹੀ ਉਹ ਪਾਰਟ ਟਾਈਮ ਵਿੱਚ ਇੱਕ ਸਕੂਲ ਵਿੱਚ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦਾ ਹੈ। ਵਿਸ਼ਵਨਾਥ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਹ ਘਰ ਵਿਚ ਆਪਣੀ ਬੰ-ਦੂ-ਕ ਸਾਫ ਕਰ ਰਿਹਾ ਸੀ। ਇਸ ਦੌਰਾਨ ਗਲਤੀ ਨਾਲ ਗੋ-ਲੀ ਚੱਲ ਗਈ, ਜੋ ਸਿੱਧੀ ਪਤਨੀ ਪੂਜਾ ਉਮਰ 30 ਸਾਲ ਦੀ ਛਾਤੀ ਵਿਚ ਜਾ ਲੱਗੀ। ਤੁਰੰਤ ਹੀ ਉਸ ਨੂੰ ਇੱਕ ਨਿੱਜੀ ਹਸਪਤਾਲ ਅਤੇ ਫਿਰ ਹੈਲੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਡਾਕਟਰਾਂ ਦੱਸਣ ਮੁਤਾਬਕ ਔਰਤ ਦੀ ਮੌ-ਤ ਦਿਲ ਦੇ ਨੇੜੇ ਫਾਇਰ ਲੱਗਣ ਕਾਰਨ ਹੋਈ। ਸਹੀ ਕਾਰਨ ਪੋਸਟ ਮਾਰਟਮ ਰਿਪੋਰਟ ਵਿਚ ਹੀ ਸਪੱਸ਼ਟ ਹੋਵੇਗਾ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਬਿਠੂਰ ਥਾਣੇ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਜਾਂਚ ਲਈ ਘਰ ਪਹੁੰਚੀ। ਫੋਰੈਂਸਿਕ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕੀਤੀ।
ਇਸ ਹਾਦਸੇ ਦੇ ਸਮੇਂ ਸੱਸ ਮੁੰਨੀ ਦੇਵੀ ਅਤੇ ਦੇਵਰਾਣੀ ਅਦਿਤੀ ਵੀ ਘਰ ਵਿੱਚ ਮੌਜੂਦ ਸਨ। ਮ੍ਰਿਤਕ ਦਾ ਛੋਟਾ ਭਰਾ ਕ੍ਰਿਸਨਾ ਘਰ ਦੇ ਬਾਹਰ ਖੇਡ ਰਿਹਾ ਸੀ, ਜਦੋਂ ਕਿ ਦਿਉਰ ਵਿਸ਼ਨੂੰ ਦੂਜੀ ਮੰਜ਼ਿਲ ਉਤੇ ਸੌਂ ਰਿਹਾ ਸੀ। ਪੂਜਾ ਦਾ ਵਿਆਹ 19 ਅਪ੍ਰੈਲ 2016 ਨੂੰ ਹੋਇਆ ਸੀ। ਉਨ੍ਹਾਂ ਦਾ ਇੱਕ ਬੇਟਾ ਅਨਮੋਲ ਉਮਰ 6 ਸਾਲ ਹੈ। ਹਾਦਸੇ ਦੀ ਜਾਣਕਾਰੀ ਸਿੰਕਦਰਾ ਕਸਬੇ ਦੇ ਰਹਿਣ ਵਾਲੇ ਪੇਕੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਐੱਸਪੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ਵੱਖੋ ਵੱਖ ਹਨ। ਸਾਰਿਆਂ ਦੇ ਬਿਆਨਾਂ ਅਤੇ ਹੋਰ ਨੁਕਤਿਆਂ ਉਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਪੇਕੇ ਪਰਿਵਾਰ ਨੇ ਸ਼ਿਕਾਇਤ ਦਿੱਤੀ ਤਾਂ ਐਫ. ਆਈ. ਆਰ. ਦਰਜ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ਕੋਈ ਦੋਸ਼ ਨਹੀਂ ਲਗਾਇਆ ਹੈ। ਮਾਪਿਆਂ ਨੂੰ ਬੁਲਾਇਆ ਗਿਆ ਹੈ। ਸੁਰੱਖਿਆ ਗਾਰਡ ਦੀ ਬੰ-ਦੂ-ਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।