ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵਿਆਹ ਤੋਂ ਢਾਈ ਮਹੀਨੇ ਬਾਅਦ ਪਤੀ ਅਤੇ ਸਹੁਰਿਆਂ ਵੱਲੋਂ ਦਾਜ ਦੀ ਮੰ-ਗ ਨੂੰ ਲੈ ਕੇ ਦੁਖੀ ਕਰਨ ਤੋਂ ਬਾਅਦ ਨਰਸ ਨੇ ਪੀ. ਜੀ. ਵਿਚ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਮਾਮਲੇ ਵਿਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਪਤੀ ਖਿਲਾਫ ਦਾਜ ਲਈ ਮੌ-ਤ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ।
ਜਿਸ ਉਤੇ ਦੋਸ਼ ਲਾਏ ਗਏ ਹਨ ਉਸ ਦੀ ਪਹਿਚਾਣ ਮਨਦੀਪ ਸਿੰਘ ਦੇ ਰੂਪ ਵਜੋਂ ਹੋਈ ਹੈ। ਜੋ ਮੂਲ ਰੂਪ ਵਿੱਚ ਚੰਡੀਗੜ੍ਹ ਦਾ ਵਸਨੀਕ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਸੁਖਪ੍ਰੀਤ ਕੌਰ ਉਮਰ 28 ਸਾਲ ਦਾ 1 ਫਰਵਰੀ 2023 ਨੂੰ ਮਨਦੀਪ ਨਾਲ ਵਿਆਹ ਕੀਤਾ ਸੀ। ਉਸ ਦੀ ਭੈਣ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਆਪਣੇ ਪਤੀ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ।
ਵਿਆਹ ਤੋਂ ਪਹਿਲਾਂ ਸਹੁਰੇ ਵਾਲਿਆਂ ਨੇ ਸਿਰਫ਼ ਬੇਟੀ ਨੂੰ ਵਿਦੇਸ਼ ਜਾਣ ਦੀ ਪੜ੍ਹਾਈ ਕਰਵਾਉਣ ਅਤੇ ਜਹਾਜ਼ ਦੀ ਟਿਕਟ ਦਾ ਖਰਚਾ ਕਰਨ ਲਈ ਕਿਹਾ ਸੀ। ਪਰ ਵਿਆਹ ਤੋਂ ਬਾਅਦ ਪਤੀ ਨੇ 25 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਨੂੰ ਲੈ ਕੇ ਵਿਦੇਸ਼ ਤੋਂ ਪਤਨੀ ਨੂੰ ਫੋਨ ਕਰਕੇ ਦੁਖੀ ਕਰਦਾ ਸੀ। ਉਨ੍ਹਾਂ ਵਲੋਂ ਪਹਿਲਾਂ 4 ਲੱਖ 16 ਹਜ਼ਾਰ ਰੁਪਏ ਦੇ ਕੇ ਵੀ ਮੰਗ ਪੂਰੀ ਕੀਤੀ ਜਾਂਦੀ ਸੀ ਪਰ ਹੁਣ 15 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ।
ਕਰੀਬ 1 ਹਫਤਾ ਪਹਿਲਾਂ ਹੀ ਭੈਣ ਸਹੁਰੇ ਘਰ ਤੋਂ ਜੋਸ਼ੀ ਨਗਰ ਇਲਾਕੇ ਵਿਚ ਪੀ.ਜੀ. ਲੈ ਕੇ ਰਹਿਣ ਲਈ ਆਈ ਸੀ, ਤਾਂ ਜੋ ਉਹ ਨਰਸਿੰਗ ਦੇ ਪੇਪਰ ਦੀ ਤਿਆਰੀ ਕਰ ਸਕੇ। ਬੀਤੀ 12 ਅਪ੍ਰੈਲ ਸ਼ਾਮ ਨੂੰ ਦੋਸ਼ੀ ਦਾ ਫੋਨ ਆਇਆ, ਜਿਸ ਤੋਂ ਬਾਅਦ ਆਪਸ ਵਿੱਚ ਕਾਫੀ ਬਹਿਸ ਹੋਈ। ਰਾਤ 8 ਵਜੇ ਦੇ ਕਰੀਬ ਪੀ.ਜੀ. ਘਰ ਰਹਿੰਦੀਆਂ ਹੋਰ ਕੁੜੀਆਂ ਜਦੋਂ ਉਸ ਨੂੰ ਖਾਣਾ ਖਾਣ ਲਈ ਬੁਲਾਉਣ ਗਈਆਂ ਤਾਂ ਉਨ੍ਹਾਂ ਨੂੰ ਉਸ ਦਾ ਜੀਵਨ ਸਮਾਪਤ ਹੋਣ ਬਾਰੇ ਪਤਾ ਲੱਗਿਆ।