ਪੰਜਾਬ ਦੀ ਜਿਲ੍ਹਾ ਲੁਧਿਆਣਾ ਪੁਲਿਸ ਨੇ ਇਕ ਕ-ਤ-ਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਬੀਤੇ ਦਿਨੀਂ ਲੁਧਿਆਣਾ ਦੇ ਮਾਡਲ ਟਾਊਨ ਨੇੜੇ ਇੱਕ ਮਨੀ ਐਕਸਚੇਂਜਰ ਦੇ ਕ-ਤ-ਲ ਮਾਮਲੇ ਵਿੱਚ ਇੱਕ ਔਰਤ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 34 ਲੱਖ 35 ਹਜ਼ਾਰ ਨਕਦ ਰੁਪਏ ਵੀ ਬਰਾਮਦ ਕੀਤੇ ਹਨ।
ਦੋਸ਼ੀਆਂ ਵਿੱਚੋਂ ਇੱਕ ਔਰਤ ਦੀ ਪਹਿਚਾਣ ਕੁਲਦੀਪ ਕੌਰ ਵਾਸੀ ਮਨੀਲਾ ਦੇ ਰੂਪ ਵਜੋਂ ਹੋਈ ਹੈ ਜਦੋਂ ਕਿ ਮਨਦੀਪ ਸਿੰਘ ਦੂਜਾ ਦੋਸ਼ੀ ਹੈ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਨਜੀਤ ਸਿੰਘ ਦੀ ਸੂਏ ਨਾਲ ਹੱ-ਤਿ-ਆ ਕਰਨ ਵਾਲੇ ਇਕ ਦੋਸ਼ੀ ਦੀ ਅਜੇ ਤੱਕ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪੁਲਿਸ ਟੀਮ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਡੀਜੀ ਪੰਜਾਬ ਵੱਲੋਂ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਨਜੀਤ ਸਿੰਘ ਤੇ ਸੜਕ ਉਤੇ ਕਰੀਬ ਅੱਧਾ ਘੰਟਾ ਤਸ਼ੱ-ਦਦ ਕੀਤਾ ਗਿਆ ਪਰ ਲੋਕਾਂ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਉਨ੍ਹਾਂ ਇਹ ਵੀ ਕਿਹਾ ਕਿ ਲੁਧਿਆਣਾ ਦੀ 45 ਲੱਖ ਦੀ ਆਬਾਦੀ ਲਈ ਸਾਡੇ ਕੋਲ ਸਿਰਫ਼ 2200 ਕਰਮਚਾਰੀ ਹਨ, ਉਨ੍ਹਾਂ ਨੇ ਬੜੀ ਮਿਹਨਤ ਅਤੇ ਮੁਸ਼ੱਕਤ ਨਾਲ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਦੇਰ ਰਾਤ ਲੁਟ ਵਾਲਿਆਂ ਨੇ ਇੱਕ ਵਪਾਰੀ ਦਾ ਕ-ਤ-ਲ ਕਰ ਦਿੱਤਾ ਸੀ। ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਦੇ ਰੂਪ ਵਿਚ ਹੋਈ ਸੀ। ਮਨਜੀਤ ਸਿੰਘ ਕੋਚਰ ਮਾਰਕੀਟ ਨੇੜੇ ਮਨੀ ਐਕਸਚੇਂਜ ਦਾ ਕਾਰੋਬਾਰ ਕਰਦਾ ਸੀ। ਉਹ ਦੁਕਾਨ ਤੋਂ ਐਕਟਿਵਾ ਉਤੇ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਬਦ-ਮਾਸ਼ਾਂ ਨੇ ਘੇਰ ਕੇ ਉਸ ਉਤੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ ਸੀ ਅਤੇ ਲੱਖਾਂ ਵਿਚ ਨਕਦੀ ਖੋਹ ਲਈ ਸੀ।