ਧਾਰਮਿਕ ਸਥਾਨ ਤੋਂ ਵਾਪਿਸ ਆਉਂਦੇ ਟ੍ਰੈਕਟਰ ਟ੍ਰਾਲੀ ਨਾਲ ਹਾਦਸਾ, ਸ਼ਰਧਾਲੂ ਨੇ ਤਿਆਗੇ ਸਾਹ

Punjab

ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੇ ਟ੍ਰੈਕਟਰ ਟ੍ਰਾਲੀ ਨੂੰ ਇੱਕ ਤੇਜ਼ ਸਪੀਡ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਸ਼ਰਧਾਲੂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ 3 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਸਬ ਡਵੀਜ਼ਨ ਦਸੂਹਾ ਦੇ ਪਿੰਡ ਰੰਧਾਵਾ ਵਿਚ ਵਾਪਰਿਆ ਹੈ।

ਇਸ ਟ੍ਰੈਕਟਰ ਟ੍ਰਾਲੀ ਵਿੱਚ 11 ਦੇ ਕਰੀਬ ਸ਼ਰਧਾਲੂ ਸਵਾਰ ਸਨ। ਮ੍ਰਿਤਕ ਦੀ ਪਹਿਚਾਣ ਨਵਦੀਪ ਸਿੰਘ ਉਰਫ ਨਵੀ ਵਾਸੀ ਪਿੰਡ ਸਾਗਰਾ ਦੇ ਰੂਪ ਵਜੋਂ ਹੋਈ ਹੈ। ਜਦੋਂ ਕਿ ਜ਼ਖ਼ਮੀਆਂ ਵਿੱਚ ਸਾਜਨ ਪਹਿਲਵਾਨ ਵਾਸੀ ਮੀਰਪੁਰ, ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ, ਰਿਪੂ ਦਮਨ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ਵਿਚ ਰਿਪੂ ਦਮਨ ਦਾ ਹਾਲ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਮੁਕੇਰੀਆਂ ਦੇ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।

ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਨਵਦੀਪ ਸਿੰਘ ਦੇ ਪਿਤਾ ਦੀ ਸ਼ਿਕਾਇਤ ਉਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਾਜਨ ਪਹਿਲਵਾਨ ਨੇ ਦੱਸਿਆ ਕਿ ਉਹ ਸਾਰੇ 13 ਅਪ੍ਰੈਲ ਦੀ ਸਵੇਰ ਨੂੰ ਪਿੰਡ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਸਾਖੀ ਤੇ ਗਏ ਸਨ। । ਸ਼ੁੱਕਰਵਾਰ ਨੂੰ ਮੱਥਾ ਟੇਕਣ ਤੋਂ ਬਾਅਦ ਅਸੀਂ ਰਾਤ ਨੂੰ ਵਾਪਸੀ ਲਈ ਰਵਾਨਾ ਹੋਏ।

ਸ਼ਨੀਵਾਰ ਤੜਕੇ 2 ਵਜੇ ਜਿਵੇਂ ਹੀ ਉਹ ਪਿੰਡ ਰੰਧਾਵਾ ਦੇ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰਬਰ ਡੀ.ਐੱਲ.-01 ਐੱਮ.ਏ.-9706 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟ੍ਰੈਕਟਰ ਟ੍ਰਾਲੀ ਸੜਕ ਕਿਨਾਰੇ ਲੱਗੇ ਦਰਖਤਾਂ ਵਿਚ ਜਾ ਵੜੇ। ਟੱਕਰ ਤੋਂ ਬਾਅਦ ਨਵਦੀਪ ਸਿੰਘ ਉਰਫ਼ ਨਵੀ ਟਰਾਲੀ ਨਾਲ ਟਕਰਾ ਕੇ ਬਾਹਰ ਡਿੱਗ ਗਿਆ। ਉਸ ਦਾ ਸਿਰ ਦੋ ਹਿੱਸੇ ਹੋ ਗਿਆ। ਜਦੋਂ ਤੱਕ ਉਹ ਕੁਝ ਸਮਝ ਸਕੇ ਅਤੇ ਸੰਭਲੇ, ਨਵਦੀਪ ਸਿੰਘ ਦੀ ਮੌ-ਤ ਹੋ ਚੁੱਕੀ ਸੀ।

Leave a Reply

Your email address will not be published. Required fields are marked *