ਚੰਗਾ ਭਲਾ ਹੱਸਦਾ ਵੱਸਦਾ ਘਰ, ਲਾਲਚ ਨੇ ਪੱਟਿਆ, ਸਾਲੇ ਨੇ ਜੀਜੇ ਤੇ ਲਾਏ ਇਹ ਇਲ-ਜ਼ਾਮ

Punjab

ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਕ੍ਰਿਸ਼ਨਗੜ੍ਹ ਥਾਣਾ ਇਲਾਕੇ ਦੇ ਅਧੀਨ ਪੈਂਦੇ ਪਿੰਡ ਸਰਾਇਆ ਵਿੱਚ ਸ਼ਨੀਵਾਰ ਦੇਰ ਸ਼ਾਮ ਇੱਕ ਵਿਆਹੀ ਔਰਤ ਨੂੰ ਫਾ-ਹਾ ਲਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਤੀ ਉਤੇ ਸੋਨੇ ਦੀ ਚੇਨ ਲਈ ਕ-ਤ-ਲ ਦਾ ਦੋਸ਼ ਹੈ। ਇਸ ਘ-ਟਨਾ ਨੂੰ ਲੈ ਕੇ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿਚ ਡਰ ਦਾ ਮਾਹੌਲ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।

ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਪਾਇਲ ਦੇਵੀ ਦੇ ਪਤੀ ਆਦਿਤਿਆ ਸਾਹ ਅਤੇ ਸਹੁਰੇ ਭਰਤ ਸਾਹ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਬਾਰੇ ਬੀਹੀਆ ਥਾਣਾ ਖੇਤਰ ਦੇ ਚਾਰਘਾਟ ਪਿੰਡ ਦੇ ਰਹਿਣ ਵਾਲੇ ਸਵਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਸੁਜੀਤ ਸਾਹ ਨੇ 22 ਫਰਵਰੀ 2018 ਨੂੰ ਉਸ ਦੀ ਭੈਣ ਪਾਇਲ ਦੇਵੀ ਦਾ ਵਿਆਹ ਕ੍ਰਿਸ਼ਨਗੜ੍ਹ ਥਾਣਾ ਖੇਤਰ ਦੇ ਪਿੰਡ ਸਰਾਇਆ ਵਾਸੀ ਭਰਤ ਸਾਹ ਦੇ ਪੁੱਤਰ ਆਦਿਤਿਆ ਸਾਹ ਨਾਲ ਕੀਤਾ ਸੀ। ਵਿਆਹ ਦੇ ਉਪਹਾਰ ਵੀ ਦਿੱਤੇ ਗਏ ਸਨ। ਵਿਆਹ ਵਾਲੇ ਦਿਨ ਸਹੁਰੇ ਨੇ ਸੋਨੇ ਦੀ ਚੇਨ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਸੋਨੇ ਦੀ ਚੇਨ ਲਈ 50 ਹਜ਼ਾਰ ਰੁਪਏ ਵੀ ਦਿੱਤੇ ਗਏ ਸਨ। ਪੈਸੇ ਲੈਣ ਤੋਂ ਬਾਅਦ ਸਹੁਰੇ ਪੱਖ ਤੋਂ ਕਿਹਾ ਗਿਆ ਸੀ ਕਿ ਉਹ ਪੁੱਤਰ ਨੂੰ ਸੋਨੇ ਦੀ ਚੇਨ ਲੈ ਦੇਣਗੇ ਪਰ ਅਜਿਹਾ ਨਹੀਂ ਹੋਇਆ। ਸਹੁਰੇ ਪਰਿਵਾਰ ਵਾਲੇ ਭੈਣ ਨੂੰ ਲਗਾਤਾਰ ਦੁਖੀ ਕਰਦੇ ਰਹਿੰਦੇ ਸਨ। ਸੋਨੇ ਦੀ ਚੇਨ ਨਾ ਮਿਲਣ ਉਤੇ ਪਤੀ ਦਾ ਦੂਜਾ ਵਿਆਹ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਉਸ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਫੂਨ ਤੇ ਵੀਡੀਓ ਕਾਲ ਰਾਹੀਂ ਉਸ ਨੇ ਆਪਣੀ ਭੈਣ ਨਾਲ ਪੂਰੇ ਪਰਿਵਾਰ ਨਾਲ ਗੱਲ ਕੀਤੀ ਸੀ।

ਉਦੋਂ ਉਸ ਦੀ ਭੈਣ ਨੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸਿਆ। ਸਵਰਾਜ ਨੇ ਦੱਸਿਆ ਕਿ ਉਸ ਦੀ ਭੈਣ ਰਾਮ ਨੌਮੀ ਉਤੇ ਆਪਣੇ ਪਤੀ ਨਾਲ ਘਰ ਮਿਲਣ ਆਈ ਸੀ। ਉਨ੍ਹਾਂ ਨੇ ਵਿਦਾਈ ਵਿਚ ਕੱਪੜੇ ਵੀ ਦਿੱਤੇ ਸੀ ਪਰ ਉਸ ਦੇ ਪਤੀ ਨੇ ਸੋਨੇ ਦੀ ਚੇਨ ਦੀ ਮੰਗ ਕੀਤੀ ਸੀ। ਪਰ ਸ਼ਨੀਵਾਰ ਸ਼ਾਮ ਨੂੰ ਭੈਣ ਦਾ ਸਹੁਰਾ ਘਰ ਆਇਆ ਅਤੇ ਕਿਹਾ ਕਿ ਤੁਹਾਡੀ ਭੈਣ ਨਹੀਂ ਰਹੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਤੁਰੰਤ ਮੌਕੇ ਉਤੇ ਪਹੁੰਚ ਗਏ। ਪਾਇਲ ਦੇਵੀ ਦੀ ਦੇਹ ਆਪਣੇ ਸਹੁਰੇ ਘਰ ਜ਼ਮੀਨ ਤੇ ਪਈ ਸੀ।

ਮ੍ਰਿਤਕਾ ਦੇ ਭਰਾ ਸਵਰਾਜ ਕੁਮਾਰ ਨੇ ਉਸ ਦੇ ਪਤੀ ਆਦਿੱਤਿਆ ਸਾਹ, ਸਹੁਰਾ ਭਰਤ ਸਾਹ, ਸੱਸ ਅਤੇ ਨਨਾਣ ਉਤੇ ਸੋਨੇ ਦੀ ਚੇਨ ਨਹੀਂ ਦੇਣ ਨੂੰ ਲੈ ਕੇ ਉਸ ਦੀ ਗਲ ਦਬਾ ਕੇ ਜਾਂ ਫਾ-ਹਾ ਲਾ ਹੱ-ਤਿ-ਆ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਪੁਲਿਸ ਅਨੁਸਾਰ ਮੌ-ਤ ਫਾ-ਹਾ ਲੱਗਣ ਕਾਰਨ ਹੋਈ ਜਾਪਦੀ ਹੈ। ਫਿਲਹਾਲ ਪੁਲਿਸ ਆਪਣੇ ਪੱਧਰ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘ-ਟਨਾ ਤੋਂ ਬਾਅਦ ਮ੍ਰਿਤਕ ਦੇ ਵਾਰਸ ਸਦਮੇ ਵਿਚ ਹਨ।

Leave a Reply

Your email address will not be published. Required fields are marked *