ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿਚ ਇਕ ਭੈਭੀਤ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਜ਼ਮਗੜ੍ਹ ਦੇ ਕਪਤਾਨਗੰਜ ਪੁਲਿਸ ਸਟੇਸ਼ਨ ਦਾ ਹੈ। ਇਥੋਂ ਦੇ ਪਿੰਡ ਧਨਧਾਰੀ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਮਾਤਾ ਪਿਤਾ ਅਤੇ ਛੋਟੀ ਭੈਣ ਦਾ ਕੁ-ਹਾੜੀ ਦੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘ-ਟਨਾ ਅੱਧੀ ਰਾਤ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਲੋਕ ਸਵੇਰੇ ਸੈਰ ਕਰਨ ਲਈ ਨਿਕਲੇ ਸਨ।
ਜਦੋਂ ਉਨ੍ਹਾਂ ਨੂੰ ਥੋੜ੍ਹਾ ਸ਼ੰਕਾ ਹੋਇਆ ਤਾਂ ਉਨ੍ਹਾਂ ਨੇ ਘਰ ਅੰਦਰ ਝਾਤ ਮਾਰੀ ਤਾਂ ਦੇਖਿਆ ਕਿ ਤਿੰਨਾਂ ਦੀਆਂ ਦੇਹਾ ਬਿਸਤਰ ਤੇ ਅਲੱਗੋ ਅਲੱਗ ਪਈਆਂ ਸਨ। ਇਸ ਦੇ ਨਾਲ ਹੀ ਇਹ ਸਭ ਕੁਝ ਕਰਨ ਤੋਂ ਬਾਅਦ ਉਨ੍ਹਾਂ ਦਾ ਲੜਕਾ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਆਜ਼ਮਗੜ੍ਹ ਡਿਵੀਜ਼ਨ ਦੇ ਆਈ. ਜੀ. ਅਖਿਲੇਸ਼ ਕੁਮਾਰ, ਪੁਲਿਸ ਸੁਪਰਡੈਂਟ ਅਤੇ ਪੁਲਿਸ ਅਧਿਕਾਰੀ ਅਤੇ ਫੀਲਡ ਯੂਨਿਟ ਮੌਕੇ ਉਤੇ ਪਹੁੰਚ ਗਏ। ਇਸ ਦੇ ਨਾਲ ਹੀ ਪੁਲਿਸ ਇਸ ਘ-ਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਆਜ਼ਮਗੜ੍ਹ ਦੇ ਕਪਤਾਨਗੰਜ ਥਾਣਾ ਖੇਤਰ ਦੇ ਧਨਧਾਰੀ ਪਿੰਡ ਵਿੱਚ ਗੁੱਸੇ ਵਿੱਚ ਆਏ ਬੇਟੇ ਨੇ ਆਪਣੇ ਮਾਤਾ ਪਿਤਾ ਅਤੇ ਭੈਣ ਦਾ ਕੁ-ਹਾੜੀ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇੱਕ ਦਿਨ ਪਹਿਲਾਂ ਪਿੰਡ ਧਨਧਾਰੀ ਦੇ ਵਾਸੀ ਰਾਜਨ ਸਿੰਘ ਉਮਰ 20 ਸਾਲ ਇਕ ਕਣਕ ਦੀ ਬੋਰੀ ਚੋਰੀ ਕਰਕੇ ਲੈ ਗਿਆ ਸੀ। ਇਸ ਮਾਮਲੇ ਦਾ ਜਦੋਂ ਪਿਤਾ ਭਾਨੂ ਪ੍ਰਤਾਪ ਸਿੰਘ ਅਤੇ ਮਾਤਾ ਸੁਨੀਤਾ ਦੇਵੀ ਨੂੰ ਪਤਾ ਲੱਗਾ ਤਾਂ ਮਾਪਿਆਂ ਨੇ ਪੁੱਤਰ ਰਾਜਨ ਸਿੰਘ ਨੂੰ ਤਾੜਨਾ ਕੀਤੀ।
ਇਸ ਤਾੜਨਾ ਤੋਂ ਨਾਰਾਜ ਬੇਟੇ ਨੇ ਉਸ ਸਮੇਂ ਪਰਿਵਾਰ ਨੂੰ ਕੁਝ ਨਹੀਂ ਕਿਹਾ ਪਰ ਦੇਰ ਰਾਤ ਨੌਜਵਾਨ ਨੇ ਆਪਣੇ ਪਿਤਾ ਭਾਨੂ ਪ੍ਰਤਾਪ ਸਿੰਘ ਉਮਰ 48 ਸਾਲ, ਮਾਤਾ ਸੁਨੀਤਾ ਸਿੰਘ ਉਮਰ 45 ਸਾਲ ਅਤੇ ਛੋਟੀ ਭੈਣ ਰਾਸ਼ੀ ਸਿੰਘ ਉਮਰ 12 ਸਾਲ ਦਾ ਕ-ਤ-ਲ ਕਰ ਦਿੱਤਾ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਬੇਟਾ ਮੌਕੇ ਤੋਂ ਫਰਾਰ ਹੋ ਗਿਆ ਸੀ। ਅਸਲ ਵਿੱਚ ਭਾਨੂ ਪ੍ਰਤਾਪ ਸਿੰਘ ਪਿੰਡ ਵਿੱਚ ਰਹਿ ਕੇ ਖੇਤੀ ਕਰਦਾ ਸੀ। ਉਸ ਨੇ ਪਿੰਡ ਸੀਵਾਂਨ ਵਿੱਚ ਮਕਾਨ ਬਣਾਇਆ ਹੋਇਆ ਸੀ।
ਭਾਨੂ ਪ੍ਰਤਾਪ ਦੀ ਇੱਕ ਹੋਰ ਧੀ ਰਾਣੀ ਸਿੰਘ ਉਮਰ 15 ਸਾਲ ਘਟਨਾ ਸਮੇਂ ਉੱਥੇ ਮੌਜੂਦ ਨਹੀਂ ਸੀ। ਉਹ ਕਿਸੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ, ਇਸ ਲਈ ਉਸ ਦਾ ਬਚਾਅ ਹੋ ਗਿਆ। ਫਿਲਹਾਲ ਪੁਲਿਸ ਤੱਥਾਂ ਦਾ ਪਤਾ ਲਗਾਉਣ ਲਈ ਮੌਕੇ ਉਤੇ ਜਾਂਚ ਵਿਚ ਲੱਗੀ ਹੋਈ ਹੈ। ਇਸ ਮਾਮਲੇ ਦੀ ਅਨੁਰਾਗ ਆਰੀਆ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਐਸ. ਪੀ. ਦਿਹਾਤੀ ਦੀ ਅਗਵਾਈ ਵਿੱਚ ਦੋ ਟੀਮਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਨੂੰ ਫੜਨ ਲਈ 3 ਟੀਮਾਂ ਬਣਾਈਆਂ ਗਈਆਂ ਹਨ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੇਹਾ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਐਸ. ਪੀ. ਨੇ ਦੱਸਿਆ ਕਿ ਇਹ ਘ-ਟਨਾ ਕਿਸ ਕਾਰਨ ਨਾਲ ਵਾਪਰੀ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।