ਹਿਮਾਚਲ ਤੋਂ ਚੱਕਿਆ ਲੜਕਾ ਪੰਜਾਬ ਲਿਆ ਕੇ, ਕਾਰ ਸਣੇ ਕੀਤਾ ਇਹ ਕੰਮ

Punjab

ਪੰਜਾਬ ਵਿਚ ਜਿਲ੍ਹਾ ਰੂਪਨਗਰ ਕੀਰਤਪੁਰ ਸਾਹਿਬ ਦੇ ਪਿੰਡ ਬੁੰਗਾ ਸਾਹਿਬ ਨੇੜੇ ਇਕ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਅ-ਗਵਾ ਕਰਕੇ ਕਾਰ ਸਮੇਤ ਭਾਖੜਾ ਨਹਿਰ ਵਿਚ ਸੁੱ-ਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਫਰਾਰ ਹੋ ਗਿਆ ਪਰ ਨਹਿਰ ਵਿਚ ਸੁੱ-ਟੇ ਨੌਜਵਾਨ ਦੀ ਡੁੱਬ ਜਾਣ ਕਾਰਨ ਮੌ-ਤ ਹੋ ਗਈ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਰਾਮਪੁਰ ਪਸਵਾਲਾ ਨਾਲ ਸਬੰਧਤ ਹੈ। ਉਥੇ ਰਹਿਣ ਵਾਲੇ 17 ਸਾਲਾ ਨੌਜਵਾਨ ਜਤਿਨ ਕੁਮਾਰ ਪੁੱਤਰ ਹੇਮਰਾਜ ਨੂੰ ਸੁਖਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਬੋਟਾ (ਹਿਮਾਚਲ ਪ੍ਰਦੇਸ਼) ਨੇ ਆਪਣੇ ਵਿਚੋਲੇ ਦੋਸਤ ਗੁਰਨਾਮ ਰਾਹੀਂ ਆਪਣੀ ਕਾਰ ਵਿਚ ਬਿਠਾ ਲਿਆ।

ਇਸ ਤੋਂ ਬਾਅਦ ਉਸ ਵਲੋਂ ਕਾਰ ਨੂੰ ਪੰਜਾਬ ਬੁੰਗਾ ਸਾਹਿਬ ਵੱਲ ਲਿਆਂਦਾ ਗਿਆ। ਜਦੋਂ ਜਤਿਨ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਬੋਟਾ (ਹਿਮਾਚਲ ਪ੍ਰਦੇਸ਼) ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਨੇ ਜਤਿਨ ਦਾ ਫੋਨ ਟਰੇਸ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਫੋਨ ਦੀ ਲੋਕੇਸ਼ਨ ਬੁੰਗਾ ਸਾਹਿਬ ਭਾਖੜਾ ਨਹਿਰ ਦੀ ਪਟੜੀ ਨੇੜੇ ਦੀ ਆਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਨੂੰ ਘੇਰਾ ਪਾ ਲਿਆ।

ਜਿਸ ਦੌਰਾਨ ਦੋਸ਼ੀ ਸੁਖਪਾਲ ਸਿੰਘ ਨੇ ਆਈ-20 ਕਾਰ ਨੂੰ ਸਟਾਰਟ ਕਰਕੇ ਨਹਿਰ ਵਿੱਚ ਸੁੱ-ਟ ਦਿੱਤਾ, ਜਿਸ ਵਿੱਚ ਜਤਿਨ ਵੀ ਸਵਾਰ ਸੀ। ਹਾਲਾਂਕਿ ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਤਿਨ ਖਿੜਕੀ ਵਿਚੋਂ ਬਾਹਰ ਨਿਕਲਿਆ ਸੀ ਪਰ ਦੋਸ਼ੀ ਸੁਖਪਾਲ ਸਿੰਘ ਨੇ ਉਸ ਦੀ ਲੱਤ ਫੜ ਲਈ, ਜਿਸ ਤੋਂ ਉਸ ਨੇ ਛੁਡਵਾ ਲਿਆ ਅਤੇ ਬਾਅਦ ਵਿਚ ਡੁੱ-ਬ ਗਿਆ ਜਦੋਂ ਕਿ ਸੁਖਪਾਲ ਸਿੰਘ ਖੁਦ ਬਚ ਕੇ ਬਾਹਰ ਨਿਕਲ ਗਿਆ। ਇਸ ਮੌਕੇ ਤੇ ਮੌਜੂਦ ਲੋਕਾਂ ਨੇ ਸੁਖਪਾਲ ਨੂੰ ਕੀਰਤਪੁਰ ਸਾਹਿਬ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਿਸ ਤੋਂ ਬਾਅਦ ਉਸ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਇਸ ਸਬੰਧੀ ਇੰਸਪੈਕਟਰ ਕੁਲਦੀਪ ਸ਼ਰਮਾ ਥਾਣਾ ਨਾਲਾਗੜ੍ਹ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਮਿਲਦੇ ਸਾਰ ਹੀ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵਿਰੁੱਧ ਧਾਰਾ 363 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੇ ਇਰਾਦੇ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *