ਉਤਰ ਪ੍ਰਦੇਸ਼, ਲਖਨਊ ਦੇ ਠਾਕੁਰਗੰਜ ਵਿਚ ਰੂਮੀ ਗੇਟ ਪੁਲਿਸ ਚੌਕੀ ਨੇੜੇ ਸ਼ਨੀਵਾਰ ਦੇਰ ਰਾਤ ਇਕ ਤੇਜ਼ ਸਪੀਡ SUV ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਐਤਵਾਰ ਦੀ ਸਵੇਰੇ ਇੱਕ ਵਿਦਿ-ਆਰਥੀ ਦੀ ਮੌ-ਤ ਹੋ ਗਈ, ਜਦੋਂ ਕਿ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦੇ ਦੱਸਣ ਮੁਤਾਬਕ ਡਾਕਟਰ ਕਪਿਲ ਅਗਰਵਾਲ ਉਮਰ 25 ਸਾਲ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਗੱਡੀ ਵਿੱਚ ਸਵਾਰ ਦੋ ਮਹਿਲਾ ਡਾਕਟਰਾਂ ਸਮੇਤ ਚਾਰ ਜਣੇ ਜ਼ਖਮੀ ਹੋ ਗਏ ਹਨ।
ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਦਾ ਰਹਿਣ ਵਾਲਾ ਡਾ: ਕਪਿਲ ਅਗਰਵਾਲ, ਲਖਨਊ ਵਿਚ ਈਰਾ ਹਸਪਤਾਲ ਵਿੱਚ ਡੀ. ਐਮ. ਸੈਕਿੰਡ ਦਾ ਵਿਦਿ-ਆਰਥੀ ਸੀ। ਸ਼ਨੀਵਾਰ ਦੇਰ ਰਾਤ ਉਹ ਆਪਣੇ ਸਾਥੀ ਅਮਨਦੀਪ ਦੀ ਐਸ. ਯੂ. ਵੀ. ਕਾਰ ਟਾਟਾ ਹੈਰੀਅਰ ਵਿੱਚ ਘੁੰਮਣ ਲਈ ਗਿਆ ਸੀ। ਇਸ ਦੌਰਾਨ ਉਸ ਦੇ ਨਾਲ ਕਾਰ ਵਿੱਚ ਡਾ: ਅਮਨਦੀਪ, ਡਾ: ਪੰਕਜ ਵਰਮਾ, ਡਾ: ਰਿੰਕੀ, ਡਾ: ਪ੍ਰਿਅੰਕਾ ਵੀ ਸਵਾਰ ਸਨ।
ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਰੂੰਮੀ ਗੇਟ ਚੌਂਕੀ ਦੇ ਸਾਹਮਣੇ ਤੇਜ਼ ਸਪੀਡ ਕਾਰ ਡਿਵਾਈਡਰ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਕਾਰ ਸਵਾਰ ਸਾਰੇ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ ਉਤੇ ਪੁਲਿਸ ਕਰਮੀ ਮੌਜੂਦ ਸਨ। ਪੁਲਿਸ ਨੇ ਜ਼ਖ਼ਮੀ ਹੋਏ ਲੋਕਾਂ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਕਪਿਲ ਅਗਰਵਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਕਪਿਲ ਆਪਣੇ ਪਿਤਾ ਸੁਰੇਸ਼ ਦਾ ਇਕ-ਲੌਤਾ ਪੁੱਤ ਸੀ। ਸੁਰੇਸ਼ ਇੱਕ ਕਰਿਆਨੇ ਦਾ ਕਾਰੋਬਾਰੀ ਹੈ। ਬੇਟੇ ਦੀ ਮੌ-ਤ ਦੀ ਖਬਰ ਸੁਣ ਕੇ ਮਾਂ ਅੰਜੂ ਦੇਵੀ ਭੈਣ ਸਾਕਸ਼ੀ ਬੇ-ਸੁੱਧ ਹੋ ਗਈਆਂ। ਰਿਸ਼ਤੇਦਾਰਾਂ ਨੇ ਬੜੀ ਮੁਸ਼-ਕਲ ਨਾਲ ਉਨ੍ਹਾਂ ਨੂੰ ਸੰਭਾਲਿਆ। ਫਿਲਹਾਲ ਦੇਹ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਚਾਰ ਜ਼ਖ਼ਮੀਆਂ ਦਾ ਵੀ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ।