ਬੀਏ ਦਾ ਪੇਪਰ ਦੇਣ ਆਈ ਲੜਕੀ ਦੀ ਸਮਾਪਤ ਕੀਤੀ ਜਿੰਦਗੀ, ਪ੍ਰੇਮ ਸਬੰਧ ਇਸ ਤਰ੍ਹਾਂ ਬਣੇ ਵਜ੍ਹਾ

Punjab

ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਸੋਮਵਾਰ ਨੂੰ ਇੱਕ ਭੈਭੀਤ ਕਰ ਦੇਣ ਵਾਲੀ ਘ-ਟਨਾ ਸਾਹਮਣੇ ਆਈ ਹੈ, ਜਿੱਥੇ ਦੋ ਬਾਈਕ ਸਵਾਰਾਂ ਨੇ ਦਿਨ ਦਿਹਾੜੇ ਹੀ ਪੜ੍ਹਨ ਵਾਲੀ ਲੜਕੀ ਦੀ ਗੋ-ਲੀ ਨਾਲ ਹੱ-ਤਿ-ਆ ਕਰ ਦਿੱਤੀ। ਇੰਨਾ ਹੀ ਨਹੀਂ ਦੋਸ਼ੀ ਪਿਸ-ਤੌਲ ਛੱਡ ਮੌਕੇ ਤੋਂ ਫਰਾਰ ਹੋ ਗਏ। ਇਸ ਨਾਲ ਇਲਾਕੇ ਵਿਚ ਹੜ ਕੰਪ ਫੈਲ ਗਿਆ। ਪੁਲਿਸ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ ਉਤੇ ਦੋਸ਼ੀਆਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਏਟੀ ਕੋਤਵਾਲੀ ਇਲਾਕੇ ਦੇ ਕੋਟੜਾ ਤਿਰਾਹੇ ਦਾ ਹੈ। ਇੱਥੇ ਰੋਸ਼ਨੀ ਅਹੀਰਵਾਰ ਨਾਮ ਦੀ ਲੜਕੀ ਬੀਏ ਦੀ ਪ੍ਰੀਖਿਆ ਦੇਣ ਲਈ ਸੋਮਵਾਰ ਨੂੰ ਏਟੀ ਵਿਚ ਰਾਮ ਲਖਨ ਪਟੇਲ ਕਾਲਜ ਗਈ ਸੀ। ਜਦੋਂ ਉਹ ਇਮਤਿਹਾਨ ਦੇ ਕੇ ਘਰ ਪਰਤ ਰਹੀ ਸੀ ਤਾਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੇ ਕੋਲ ਆ ਕੇ ਸਿਰ ਤੇ ਫਾਇਰ ਮਾਰ ਦਿੱਤਾ। ਜਾਣਕਾਰੀ ਮੁਤਾਬਕ ਲੜਕੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਇਸ ਕਾਰਨ ਇਲਾਕੇ ਵਿਚ ਡਰ ਦਾ ਮਾਹੌਲ ਫੈਲ ਗਿਆ। ਏਂਧਾ ਪਿੰਡ ਦੀ ਰਹਿਣ ਵਾਲੀ ਰੋਸ਼ਨੀ ਅਹੀਰਵਾਰ ਉਮਰ 22 ਸਾਲ ਮਾਨ ਸਿੰਘ ਅਹੀਰਵਾਰ ਦੀ ਬੇਟੀ ਸੀ। ਜਾਣਕਾਰੀ ਅਨੁਸਾਰ ਕੁਝ ਲੋਕ ਉਕਤ ਨੌਜਵਾਨਾਂ ਨੂੰ ਫੜਨ ਲਈ ਭੱਜੇ ਪਰ ਪਲਸਰ ਵਾਲਾ ਨੌਜਵਾਨ ਮੌਕੇ ਉਤੇ ਪਿਸ-ਤੌਲ ਛੱਡ ਕੇ ਫਰਾਰ ਹੋ ਗਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਈਟੀ ਪੁਲਿਸ ਮੌਕੇ ਉਤੇ ਪਹੁੰਚ ਗਈ, ਜੋ ਕਿ ਜਾਂਚ ਵਿਚ ਜੁੱਟ ਗਈ। ਇਸ ਘ-ਟਨਾ ਤੋਂ ਬਾਅਦ ਇਲਾਕੇ ਦਾ ਬਜ਼ਾਰ ਬੰਦ ਹੋ ਗਿਆ, ਨਾਲ ਹੀ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਉਤੇ ਬਾਈਕ ਸਵਾਰ ਨੌਜਵਾਨਾਂ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਸਿਰਫ 200 ਮੀਟਰ ਦੀ ਦੂਰੀ ਉਤੇ ਪੁਲਿਸ ਦਾ ਥਾਣਾ ਹੈ।

ਏਡੀਜੀ ਜ਼ੋਨ ਦੀ ਅਗਵਾਈ ਵਿਚ ਤੁਰੰਤ 4 ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਡੀ. ਆਈ. ਜੀ. ਵੀ ਮੌਕੇ ਉਤੇ ਪੁੱਜੇ ਅਤੇ ਮੁੱਖ ਦੋਸ਼ੀ ਰਾਜ ਅਹੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੇ ਦੱਸਿਆ ਕਿ ਦੋਵੇਂ ਇੱਕ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਫੋਨ ਅਤੇ ਸੋਸ਼ਲ ਮੀਡੀਆ ਤੇ ਗੱਲਬਾਤ ਹੁੰਦੀ ਸੀ ਅਤੇ ਫਿਰ ਮੁਲਾਕਾਤਾਂ ਵੀ ਹੁੰਦੀਆਂ ਸਨ। ਮੇਲ ਜੋਲ ਹੋਣ ਕਾਰਨ ਦੋਵਾਂ ਵਿਚ ਵਿਆਹ ਦੀ ਗੱਲ ਚੱਲ ਰਹੀ ਸੀ ਪਰ ਅਣਬਣ ਹੋਣ ਤੋਂ ਬਾਅਦ ਲੜਕੀ ਨੇ ਦੋ ਮਹੀਨੇ ਤੋਂ ਗੱਲ ਕਰਨੀ ਬੰਦ ਕਰ ਦਿੱਤੀ।

ਕਈ ਵਾਰ ਕੋਸ਼ਿਸ਼ ਕਰਨ ਉਤੇ ਵੀ ਜਦੋਂ ਉਸ ਨੇ ਗੱਲ ਨਾ ਕੀਤੀ ਤਾਂ ਉਸ ਨੇ ਆਪਣੇ ਮਮੇਰੇ ਭਰਾ ਰੋਹਿਤ ਨਾਲ ਮਿਲ ਕੇ ਉਸ ਦਾ ਕ-ਤ-ਲ ਕਰ ਦੇਣ ਦੀ ਯੋਜਨਾ ਬਣਾਈ। ਅੱਜ ਸਵੇਰੇ 8:30 ਵਜੇ ਜਦੋਂ ਉਸ ਨੂੰ ਗ੍ਰਿਫਤਾਰੀ ਤੋਂ ਬਾਅਦ ਕੱਪੜੇ ਅਤੇ ਬਾਈਕ ਦੀ ਨੰਬਰ ਪਲੇਟ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਰਾਜ ਨੇ ਐੱਸ. ਐੱਚ. ਓ. ਦਾ ਪਿਸ-ਤੌਲ ਖੋਹ ਲਿਆ ਅਤੇ ਪੁਲਿਸ ਪਾਰਟੀ ਉਤੇ ਫਾਇਰ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਰਾਜ ਗੋ-ਲੀ ਲੱਗ ਜਾਣ ਕਾਰਨ ਜ਼ਖ਼ਮੀ ਹੋ ਗਿਆ। ਟੀਮਾਂ ਰੋਹਿਤ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਸੁਪਰਡੈਂਟ ਇਰਾਜ ਰਾਜਾ ਨੇ ਦੱਸਿਆ ਕਿ ਇਹ ਮਾਮਲਾ ਏਟੀ ਥਾਣਾ ਖੇਤਰ ਦਾ ਹੈ। ਘ-ਟਨਾ ਤੋਂ ਬਾਅਦ ਮੌਕੇ ਦਾ ਮੁਆਇਨਾ ਕੀਤਾ ਗਿਆ। ਲੜਕੀ ਦਾ ਨਾਮ ਰੋਸ਼ਨੀ ਹੈ ਅਤੇ ਉਹ ਬੀਏ ਦੀ ਵਿਦਿ-ਆਰਥਣ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਪਿਸ-ਤੌਲ ਅਤੇ ਕੁਝ ਅਹਿਮ ਸਬੂਤ ਵੀ ਮਿਲੇ ਹਨ। ਚਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।

Leave a Reply

Your email address will not be published. Required fields are marked *