ਪੰਜਾਬ ਵਿਚ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਅਤੇ ਨੇੜਲੇ ਪਿੰਡ ਰੱਤੋ ਵਿੱਚ ਦੇਰ ਰਾਤ ਇੱਕ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖ ਦਾਈ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌ-ਤ ਹੋ ਗਈ। ਇਨ੍ਹਾਂ ਮ੍ਰਿਤਕ ਨੌਜਵਾਨਾਂ ਵਿੱਚੋਂ ਦੋ ਰਿਸਤੇਦਾਰ (ਮਾਸੀ ਦੇ ਲੜਕੇ) ਭਰਾ ਹਨ ਅਤੇ ਤੀਜਾ ਨੌਜਵਾਨ ਕਾਰ ਵਿੱਚ ਲਿਫਟ ਲੈ ਕੇ ਆਪਣੇ ਪਿੰਡ ਰੱਤੋਂ ਕੇ ਲਈ ਜਾ ਰਿਹਾ ਸੀ। ਇਹ ਸਾਰੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ।
ਇਹ ਤਿੰਨੋਂ ਨੌਜਵਾਨ ਆਪਣੀ ਕਾਰ ਵਿੱਚ ਸਵਾਰ ਹੋ ਕੇ ਸਰਹਾਲੀ ਤੋਂ ਘਰ ਪਰਤ ਰਹੇ ਸਨ। ਪੁਲਿਸ ਨੇ ਤਿੰਨਾਂ ਨੌਜਵਾਨਾਂ ਦੀਆਂ ਦੇਹਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ। ਇਨਾ ਨੌਜਵਾਨਾਂ ਦੀ ਪਹਿਚਾਣ ਨਿਸ਼ਾਨ ਸਿੰਘ, ਜਤਿਨ ਅਤੇ ਅੰਕੁਸ਼ ਕੁਮਾਰ ਦੇ ਰੂਪ ਵਜੋਂ ਹੋਈ ਹੈ। ਤਿੰਨੋਂ ਨੌਜਵਾਨ ਤਰਨਤਾਰਨ ਦੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਤਿਨ ਅਤੇ ਅੰਕੁਸ਼ ਕਿਸੇ ਕੰਮ ਲਈ ਸਰਹਾਲੀ ਗਏ ਹੋਏ ਸਨ। ਦੋਵੇਂ ਭਰਾ ਰਾਤ ਸਮੇਂ ਵਾਪਸ ਆ ਰਹੇ ਸਨ। ਉਦੋਂ ਹੀ ਉਨ੍ਹਾਂ ਨੂੰ ਨਿਸ਼ਾਨ ਸਿੰਘ ਦਿਖਾਈ ਦਿੱਤਾ ਅਤੇ ਦੋਵਾਂ ਨੇ ਉਸ ਨੂੰ ਘਰ ਤੱਕ ਜਾਣ ਲਈ ਲਿਫਟ ਦੇ ਦਿੱਤੀ। ਕਾਰ ਦੀ ਗਤੀ ਬਹੁਤ ਜ਼ਿਆਦਾ ਤੇਜ ਸੀ, ਚੋਹਲਾ ਸਾਹਿਬ ਰੋਡ ਉਤੇ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ, ਕਾਰ ਵਿਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਹ ਹਾਦਸਾ ਇੰਨਾ ਜਬਰ ਦਸਤ ਸੀ ਕਿ ਕਾਰ ਦੇ ਪਰ-ਖੱਚੇ ਉੱਡ ਗਏ। ਇੰਨਾ ਹੀ ਨਹੀਂ ਕਾਰ ਅੱਧ ਤੋਂ ਵੱਧ ਮੁੜ ਗਈ ਹੈ। ਦਰਵਾਜ਼ੇ ਤੋੜ ਕੇ ਬੜੀ ਮੁਸ਼ਕਲ ਨਾਲ ਦੇਹਾ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਦੇਹਾ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਇੱਕੋ ਪਰਿਵਾਰ ਦੇ ਦੋ ਨੌਜਵਾਨ ਮੁੰਡਿਆਂ ਦੀ ਮੌ-ਤ ਕਾਰਨ ਸਾਰੇ ਡੂੰਘੇ ਸਦਮੇ ਵਿਚ ਹਨ।