ਪੰਜਾਬ ਸੂਬੇ ਵਿਚ ਅਬੋਹਰ ਸ਼ਹਿਰ ਫਾਜ਼ਿਲਕਾ ਏਰੀਏ ਦੇ ਪਿੰਡ ਰਾਮਸਰਾ ਦੇ ਨੇੜੇ ਇੱਕ ਦੁਖ ਦਾਈ ਸੜਕ ਹਾਦਸਾ ਵਾਪਰ ਗਿਆ ਹੈ। ਇਥੇ ਸੋਮਵਾਰ ਰਾਤ ਨੂੰ ਰੋਟਾਵੇਟਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਪੜ੍ਹਨ ਵਾਲੇ ਲੜਕੇ ਦੀ ਮੌ-ਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਿਸ ਥਾਣਾ ਬਹਾਵਵਾਲਾ ਵਲੋਂ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਚੰਨਣ ਰਾਮ ਪੁੱਤਰ ਇੰਦਰਜੀਤ ਉਮਰ 20 ਸਾਲ ਜੋ 12ਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਸ਼ਾਮ ਨੂੰ ਆਪਣੇ ਦੋਸਤ ਰਣਜੀਤ ਪੁੱਤਰ ਪਟਵਾਰੀ ਰਾਮ ਨਾਲ ਮੋਟਰਸਾਈਕਲ ਉਤੇ ਅਬੋਹਰ ਤੋਂ ਕੋਈ ਕਿਤਾਬ ਖ੍ਰੀਦ ਕੇ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਰਾਮਸਰਾ ਪੰਪ ਦੇ ਨੇੜੇ ਪਹੁੰਚੇ ਤਾਂ ਟਰੈਕਟਰ ਦੇ ਪਿਛਲੇ ਪਾਸੇ ਲੱਗੇ ਰੋਟਾਵੇਟਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਚੰਨਣ ਰਾਮ ਦੀ ਘ-ਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਗੰਭੀਰ ਹਾਲ ਵਿਚ ਜ਼ਖਮੀ ਹੋ ਗਿਆ।
ਇਸ ਮਾਮਲੇ ਦੀ ਸੂਚਨਾ ਮਿਲੀ ਤੋਂ ਤੁਰੰਤ ਬਾਅਦ ਪੁਲਿਸ ਥਾਣਾ ਬਹਾਵਵਾਲਾ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਦੂਜੇ ਪਾਸੇ ਅੱਜ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਇੰਦਰਜੀਤ ਦੇ ਬਿਆਨ ਦਰਜ ਕੀਤੇ ਗਏ ਹਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਟ੍ਰੈਕਟਰ ਦੇ ਡਰਾਈਵਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।