ਦਿਮਾਗੀ ਬੋਝ ਤੋਂ ਤੰਗ ਹੋਏ ਸ਼ਖਸ ਨੇ ਚੁਣ ਲਿਆ ਗਲਤ ਰਾਹ, ਪਿੱਛੇ ਛੱਡ ਗਿਆ ਵਿਲਕਦਾ ਟੱਬਰ

Punjab

ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਵਿੱਚ ਇੱਕ ਕਿਸਾਨ ਵਲੋਂ ਮਾਨ-ਸਿਕ ਦੁਖ ਕਾਰਨ ਜ਼ਹਿਰੀ ਦਵਾਈ ਲੈਣ ਕਰਕੇ ਮੌ-ਤ ਹੋ ਜਾਣ ਦਾ ਦੁਖ ਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿ-ਤਕ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਗਤਾਰ ਸਿੰਘ ਉਮਰ 45 ਸਾਲ ਪੁੱਤਰ ਸਵਰਗੀ ਬਲਵੀਰ ਸਿੰਘ ਵਾਸੀ ਪਿੰਡ ਵਜੀਦਕੇ ਖੁਰਦ ਮਾਨ-ਸਿਕ ਤੌਰ ‘ਤੇ ਦੁਖੀ ਰਹਿੰਦਾ ਸੀ। ਉਸ ਨੇ ਇਸ ਪ੍ਰੇਸ਼ਾਨੀ ਕਾਰਨ 13 ਅਪ੍ਰੈਲ ਨੂੰ ਘਰ ਵਿਚ ਹੀ ਜ਼ਹਿਰ ਵਾਲੀ ਦਵਾਈ ਖਾ ਲਈ ਸੀ।

ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ। ਉਥੋਂ ਉਸ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ 15 ਅਪ੍ਰੈਲ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਭੇਜ ਦਿੱਤਾ, ਜਿੱਥੇ ਉਸ ਦੀ ਮੌ-ਤ ਹੋ ਗਈ। ਮ੍ਰਿ-ਤਕ ਜਗਤਾਰ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਨੂੰ ਛੱਡ ਗਿਆ ਹੈ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏ. ਐਸ. ਆਈ. ਕਿਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿ-ਤਕ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਜੀਦਕੇ ਖੁਰਦ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ।

ਜਿਸ ਦੀ ਦਵਾਈ ਵੀ ਚੱਲ ਰਹੀ ਸੀ। ਉਸ ਨੇ ਬਿਆਨ ਦਰਜ ਕਰਵਾਏ ਕਿ ਦਵਾਈ ਦੇ ਭੁਲੇਖੇ ਵਿਚ ਉਸ ਨੇ ਜ਼ਹਿਰੀਲੀ ਦਵਾਈ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾਉਣ ਉਪਰੰਤ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।

Leave a Reply

Your email address will not be published. Required fields are marked *