ਪੰਜਾਬ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਨੇੜੇ ਪਿੰਡ ਈਨਾਖੇੜਾ ਮੈਦਾਨ ਵਿੱਚ ਆਪਣੇ ਅਭਿਆਸ ਦੌਰਾਨ 17 ਸਾਲ ਉਮਰ ਦੇ ਅਥਲੀਟ ਦੀ ਮੌ-ਤ ਹੋ ਗਈ। ਮ੍ਰਿ-ਤਕ ਦੀ ਪਹਿਚਾਣ ਗੁਰਤੇਜ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਈਨਾਖੇੜਾ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਤੇਜ ਸਿੰਘ ਸਕੂਲ ਪੱਧਰੀ ਚੈਂਪੀਅਨ ਅਤੇ 1600 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜੇਤੂ ਸੀ।
ਬੁੱਧਵਾਰ ਦੀ ਸ਼ਾਮ ਨੂੰ ਕਰੀਬ ਸੱਤ ਵਜੇ ਉਹ ਪਿੰਡ ਦੇ ਆਦਰਸ਼ ਸਕੂਲ ਵਿੱਚ ਬਣੇ ਸਟੇਡੀਅਮ ਵਿੱਚ ਅਭਿਆਸ ਕਰਨ ਲਈ ਆਇਆ ਸੀ। ਇਸ ਮੌਕੇ ਰੋਜ਼ਾਨਾ ਦੀ ਤਰ੍ਹਾਂ ਉਸ ਦੇ ਪਿਤਾ ਵੀ ਉਸ ਦੇ ਨਾਲ ਹੀ ਸਨ ਪਰ ਇੱਕ ਗੇੜ ਪੂਰਾ ਕਰਨ ਤੋਂ ਪਹਿਲਾਂ ਹੀ ਗੁਰਤੇਜ ਸਿੰਘ ਦੇ ਦਿਲ ਦੀ ਧੜ-ਕਣ ਬੰਦ ਹੋ ਗਈ ਅਤੇ ਉਸ ਦੀ ਮੌ-ਤ ਹੋ ਗਈ।
ਇਹ ਖ਼ਬਰ ਮਿਲਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਤੁਹਾਨੂੰ ਦੱਸ ਦੇਈਏ ਕਿ ਮ੍ਰਿ-ਤਕ ਦੋ ਭੈਣਾਂ ਦਾ ਇਕੋ ਇਕ ਭਰਾ ਸੀ ਅਤੇ ਪੂਰੇ ਪਰਿਵਾਰ ਦੀ ਆਸ ਸੀ। ਉਸ ਨੇ ਦਸਵੀਂ ਜਮਾਤ ਤੱਕ ਮਲੋਟ ਦੇ ਇੱਕ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਹੁਣ ਗਿੱਦੜਬਾਹਾ ਦੇ ਇੱਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਵਿਚ ਪੜ੍ਹ ਰਿਹਾ ਸੀ।
ਮ੍ਰਿ-ਤਕ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਪਿੰਡ ਵਿੱਚ ਕੀਤਾ ਗਿਆ, ਜਿੱਥੇ ਸਰਪੰਚ ਗੁਰਨਾਮ ਸਿੰਘ, ਪੰਚਾਇਤ ਮੈਂਬਰ ਜਸਵਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖਾ ਸਮੇਤ ਸੈਂਕੜੇ ਲੋਕਾਂ ਨੇ ਉਸ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਨੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ ਪਰ ਉਸ ਦੀ ਬੇਵਕਤੀ ਹੋਈ ਮੌ-ਤ ਕਾਰਨ ਇਹ ਸਿਤਾਰਾ ਦੁਨੀਆਂ ਤੋਂ ਅਲੋਪ ਹੋ ਗਿਆ।