ਬੀਤੇ ਦਿਨ ਆਪਣੀ ਡਿਊਟੀ ਨਿਭਾ ਰਹੇ ਪੰਜਾਬ ਦੇ 4 ਜਵਾਨ ਹੋਏ ਸ਼ਹੀਦ

Punjab

ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਵੀਰਵਾਰ ਨੂੰ ਹੋਏ ਅੱਤ-ਵਾਦੀ ਹਮਲੇ ਵਿਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਸਾਰੇ ਸੈਨਿਕਾਂ ਦੀ ਝੁਲਸ ਜਾਣ ਕਾਰਨ ਮੌ-ਤ ਹੋ ਗਏ ਹਨ। ਦਰਅਸਲ ਅੱਤ-ਵਾਦੀਆਂ ਨੇ ਟਰੱਕ ਉਤੇ ਗੋਲੀ-ਬਾਰੀ ਕਰਨ ਤੋਂ ਬਾਅਦ ਗ੍ਰੇਨੇਡ ਸੁੱਟਿਆ। ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਇਸ ਵਿੱਚ ਝੁਲਸ ਜਾਣ ਕਰਕੇ 5 ਜਵਾਨ ਸ਼ਹੀਦ ਹੋ ਗਏ।

ਪੰਜਾਬ ਦੇ 4 ਸ਼ਹੀਦ ਜਵਾਨਾਂ ਵਿੱਚ ਕਾਂਸਟੇਬਲ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਾਰਥ, ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ, ਹੌਲਦਾਰ ਮਨਦੀਪ ਸਿੰਘ ਪਿੰਡ ਚਣਕੋਈਆਂ ਕਲਾਂ, ਜਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ, ਜਿਲ੍ਹਾ ਮੋਗਾ ਦੇ ਪਿੰਡ ਚੜਿਕ ਦਾ ਲਾਂਸ ਨਾਇਕ ਕੁਲਵੰਤ ਸਿੰਘ ਅਤੇ ਜਿਲ੍ਹਾ ਬਠਿੰਡਾ ਦੇ ਪਿੰਡ ਬਾਘਾ ਦਾ ਸਿਪਾਹੀ ਸੇਵਕ ਸਿੰਘ ਸ਼ਾਮਲ ਹਨ। ਜਦੋਂ ਕਿ ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਉੜੀਸਾ ਦੇ ਜ਼ਿਲ੍ਹਾ ਪੁਰੀ ਦੀ ਤਹਿਸੀਲ ਸਤਿਆਬਾਦੀ ਦੇ ਪਿੰਡ ਅਲਗਾਮ ਸਮਿਲ ਖੰਡਾਇਤ ਦਾ ਰਹਿਣ ਵਾਲਾ ਹੈ।

ਇਹ ਸਾਰੇ ਜਵਾਨ ਰਾਸ਼ਟਰੀ ਰਾਈਫਲ ਯੂਨਿਟ ਦੇ ਸਨ। ਉਨ੍ਹਾਂ ਨੂੰ ਇਲਾਕੇ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਤਾਇਨਾਤ ਕੀਤਾ ਗਿਆ ਸੀ। ਵੀਰਵਾਰ ਨੂੰ ਅੱਤਵਾਦੀਆਂ ਨੇ ਘਾਤ ਲਾ ਕੇ ਪਹਿਲਾਂ ਫੌਜ ਦੇ ਟਰੱਕ ਉਤੇ ਗੋਲੀ ਬਾਰੀ ਕੀਤੀ ਅਤੇ ਫਿਰ ਗ੍ਰੇਨੇਡ ਸੁੱਟ ਦਿੱਤਾ, ਜਿਸ ਨਾਲ ਟਰੱਕ ਨੂੰ ਅੱਗ ਲੱਗ ਗਈ। ਇਸ ਦੌਰਾਨ ਜ਼ਖਮੀ ਇੱਕ ਜਵਾਨ ਰਾਜੌਰੀ ਦੇ ਆਰਮੀ ਹਸਪਤਾਲ ਵਿੱਚ ਭਰਤੀ ਹੈ।

ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ। ਉੱਤਰੀ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ। ਇਸ ਦੌਰਾਨ ਮੀਂਹ ਪੈ ਰਿਹਾ ਸੀ। ਜਿਸ ਦੇ ਕਾਰਨ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦਾ ਹੀ ਫਾਇਦਾ ਅੱਤ-ਵਾਦੀਆਂ ਨੇ ਚੁੱਕਿਆ। ਹਮਲੇ ਵਿਚ ਇਕ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਗਿਆ ਹੈ।

Leave a Reply

Your email address will not be published. Required fields are marked *