ਪੰਜਾਬ ਦੇ ਜਿਲ੍ਹਾ ਮੁਕਤਸਰ ਤੋਂ ਗੁੰਮ ਹੋਈ ਲੜਕੀ ਦੀ ਦੇਹ ਸ਼ੁੱਕਰਵਾਰ ਨੂੰ ਅਬੋਹਰ ਨਹਿਰ ਵਿੱਚੋਂ ਬਰਾ-ਮਦ ਹੋਈ ਹੈ। ਪਿੰਡ ਵਰਿਆਮ ਖੇੜਾ ਤੋਂ ਹਾਕਮਾਬਾਦ ਨੂੰ ਜਾਂਦੀ ਸੜਕ ਦੇ ਕਿਨਾਰੇ ਵਹਿਣ ਵਾਲੀ ਲੰਬੀ ਮਾਈਨਰ ਦੇ ਵਿੱਚੋਂ ਇਹ ਦੇਹ ਮਿਲੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਪਿੰਕੀ ਉਮਰ 24 ਸਾਲ ਵਾਸੀ ਪਿੰਡ ਗੋਨਿਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਹਸਪਤਾਲ ਵਿਚ ਆ ਕੇ ਦੇਹ ਦੀ ਪਹਿਚਾਣ ਕੀਤੀ। ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੜਕੀ ਦੇ ਭਰਾ ਨੇ ਕ-ਤ-ਲ ਕਰਕੇ ਦੇਹ ਨੂੰ ਸੁੱਟਣ ਦਾ ਸ਼ੰਕਾ ਜਤਾਇਆ
ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਰਾਜ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਮੁਕਤਸਰ ਵਿਚ ਬਰਾੜ ਹੁੰਡਾਈ ਵਿਚ ਕੰਮ ਕਰਦੀ ਸੀ। 18 ਅਪਰੈਲ ਨੂੰ ਉਸ ਦੇ ਹੀ ਸ਼ਹਿਰ ਦਾ ਪ੍ਰਿੰਸ ਕੁਮਾਰ ਪੁੱਤਰ ਕਿਰੋੜੀ ਲਾਲ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਦੋਂ ਤੋਂ ਹੀ ਉਸ ਦੀ ਭੈਣ ਘਰ ਵਾਪਸ ਨਹੀਂ ਆਈ। ਉਨ੍ਹਾਂ ਨੇ ਮੁਕਤਸਰ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਧਾਰਾ 365 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਪ੍ਰਿੰਸ ਨੂੰ ਕਾਬੂ ਕਰ ਲਿਆ।
ਪੁਲਿਸ ਵੱਲੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਪ੍ਰਿੰਸ ਨੇ ਦੱਸਿਆ ਕਿ ਪਿੰਕੀ ਉਸ ਦੇ ਨਾਲ ਹੀ ਗਈ ਸੀ ਪਰ ਅਗਲੇ ਦਿਨ ਜਦੋਂ ਉਹ ਨਹਿਰ ਦੇ ਕੋਲੋਂ ਦੀ ਲੰਘ ਰਹੇ ਸੀ ਤਾਂ ਲੜਕੀ ਨੇ ਖੁਦ ਨਹਿਰ ਵਿਚ ਛਾਲ ਲਗਾ ਦਿੱਤੀ। ਪ੍ਰਿੰਸ ਨੇ ਦੱਸਿਆ ਕਿ ਉਸ ਨੇ ਪਿੰਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ। ਦੂਜੇ ਪਾਸੇ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਪ੍ਰਿੰਸ ਉਤੇ ਸ਼ੱਕ ਸੀ ਕਿ ਸ਼ਾਇਦ ਉਸ ਨੇ ਹੀ ਪਿੰਕੀ ਨੂੰ ਅਗਵਾ ਕਰਕੇ ਉਸ ਦਾ ਕ-ਤ-ਲ ਕਰ ਕੇ ਦੇਹ ਨੂੰ ਨਹਿਰ ਵਿਚ ਸੁੱਟ ਦਿੱਤਾ ਹੋਵੇਗਾ। ਪ੍ਰਿੰਸ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।