ਇਹ ਦੁਖ ਭਰੀ ਖਬਰ ਚੰਡੀਗੜ੍ਹ ਦੇ ਮਨੀਮਾਜਰਾ ਤੋਂ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਮਨੀਮਾਜਰਾ ਵਿਚ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਮਹਿਲਾ ਕਾਂਸਟੇਬਲ ਦੀ ਮੌ-ਤ ਹੋ ਗਈ ਜਦੋਂ ਕਿ ਉਸ ਦਾ 9 ਸਾਲਾ ਬੇਟਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਿਰ ਵਿੱਚ ਗੰਭੀਰ ਸੱਟ ਲੱਗ ਜਾਣ ਦੇ ਕਾਰਨ ਉਸ ਦਾ ਪੀ. ਜੀ. ਆਈ. ਵਿੱਚ ਇਲਾਜ ਚੱਲ ਰਿਹਾ ਹੈ। ਉਸ ਦਾ ਹਾਲ ਕਾਫੀ ਨਾਜ਼ੁਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਸ਼ਾਰਦਾ ਨਾਮ ਦੇ ਵਜੋਂ ਹੋਈ ਹੈ।
ਇਸ ਹਾਦਸੇ ਵਿਚ ਸ਼ਾਰਦਾ ਦੇ ਸਿਰ ਅਤੇ ਪਸਲੀਆਂ ਉਤੇ ਗੰਭੀਰ ਸੱਟਾਂ ਲੱਗ ਗਈਆਂ ਸਨ। ਸਕੂਟਰੀ ਉਤੇ ਸਵਾਰ ਮਹਿਲਾ ਕਾਂਸਟੇਬਲ ਅਤੇ ਉਸ ਦੇ ਪੁੱਤਰ ਨੂੰ ਟੱਕਰ ਮਾਰਨ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਮੌਕੇ ਉਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਥਾਣਾ ਮਨੀਮਾਜਰਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਕੀਤੀ ਅਤੇ ਉਸ ਨੂੰ ਵੀ ਕਾਬੂ ਕਰ ਲਿਆ। ਦੋਸ਼ੀ ਦੀ ਪਹਿਚਾਣ ਰਾਜਾ ਕੁਮਾਰ ਸ਼ਰਮਾ ਉਮਰ 21 ਸਾਲ ਦੇ ਰੂਪ ਵਜੋਂ ਦੱਸੀ ਗਈ ਹੈ।
ਇਲਾਜ ਦੌਰਾਨ ਕਾਂਸਟੇਬਲ ਦੀ ਹੋਈ ਮੌ-ਤ
ਦੋਸ਼ੀ ਕਾਰ ਡਰਾਈਵਰ ਨੇ 20 ਅਪ੍ਰੈਲ ਨੂੰ ਮਨੀਮਾਜਰਾ ਵਿੱਚ ਸਕੂਟਰੀ ਸਵਾਰ ਮਾਂ ਅਤੇ ਪੁੱਤ ਨੂੰ ਟੱਕਰ ਮਾਰ ਦਿੱਤੀ ਸੀ। ਹਾਦਸੇ ਵਿੱਚ ਦੋਵੇਂ ਬੁਰੀ ਤਰ੍ਹਾਂ ਬਲੱਡ ਨਾਲ ਲੱਥਪੱਥ ਹੋ ਗਏ ਸਨ। ਪੀਸੀਆਰ ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਤੁਰੰਤ ਪੀਜੀਆਈ ਵਿੱਚ ਭਰਤੀ ਕਰਾਇਆ ਪਰ ਸ਼ੁਰੂ ਤੋਂ ਹੀ ਡਿਊਟੀ ਡਾਕਟਰ ਦੋਵਾਂ ਦੇ ਨਾਜ਼ੁਕ ਹਾਲ ਬਾਰੇ ਦੱਸ ਰਹੇ ਸਨ। ਕਾਂਸਟੇਬਲ ਸ਼ਾਰਦਾ ਨੇ ਬੀਤੀ ਰਾਤ ਕਰੀਬ 3 ਵਜੇ ਆਖਰੀ ਸਾਹ ਲਿਆ।