ਸ਼ਰਾਬੀ ਪਤੀ ਤੋਂ ਦੁਖੀ ਪਤਨੀ ਨੇ ਕੀਤਾ ਵੱਡਾ ਕਾਰਾ, ਅਰਥੀ ਉੱਠਣ ਤੋਂ ਪਹਿਲਾਂ ਇਸ ਤਰ੍ਹਾਂ ਹੋਇਆ ਖੁਲਾਸਾ

Punjab

ਪੰਜਾਬ ਸੂਬੇ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਔਰਤ ਨੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਜ਼ਿਆਦਾ ਸ਼ਰਾਬ ਪੀਂਦਾ ਸੀ, ਜਿਸ ਕਾਰਨ ਉਹ ਲੜਦਾ ਰਹਿੰਦਾ ਸੀ। ਮ੍ਰਿਤਕ ਦੀ ਪਹਿਚਾਣ ਜਗਰਾਉਂ ਦੇ ਰਾਏਕੋਟ ਨੇੜੇ ਕਲਿਆਣੀ ਹਸਪਤਾਲ ਇਲਾਕੇ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਉਰਫ਼ ਸੋਨੀ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਪਤਨੀ ਦੀ ਪਹਿਚਾਣ ਗੁਰਮੀਤ ਕੌਰ ਨਾਮ ਦੇ ਰੂਪ ਵਜੋਂ ਹੋਈ ਹੈ।

ਇਸ ਕ-ਤ-ਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਦੇ ਭਰਾ ਸੁਖਵਿੰਦਰ ਨੇ ਉਸ ਦੇ ਸਰੀਰ ਉਤੇ ਰੱਸੀ ਦੇ ਨਿਸ਼ਾਨ ਦੇਖੇ। ਮ੍ਰਿਤਕ ਪ੍ਰਕਾਸ਼ ਸਿੰਘ ਦਾ ਵਿਆਹ ਕਰੀਬ 18 ਸਾਲ ਪਹਿਲਾਂ ਗੁਰਮੀਤ ਕੌਰ ਨਾਲ ਹੋਇਆ ਸੀ। ਇਸ ਜੋੜੇ ਦੀ ਇਕ ਬੇਟੀ ਵੀ ਹੈ, ਜਿਸ ਦੀ ਉਮਰ 16 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਸ਼ਰਾਬ ਪੀ ਕੇ ਆਪਣੀ ਬੇਟੀ ਨਾਲ ਲੜਦਾ ਰਹਿੰਦਾ ਸੀ। ਸ਼ਨੀਵਾਰ ਰਾਤ ਨੂੰ ਵੀ ਜਦੋਂ ਲੜਾਈ ਹੋਈ ਤਾਂ ਬੇਟੀ ਨੇੜੇ ਹੀ ਰਹਿੰਦੀ ਆਪਣੀ ਭੂਆ ਦੇ ਘਰ ਚਲੀ ਗਈ। ਇਸ ਝਗੜੇ ਤੋਂ ਬਾਅਦ ਗੁਰਮੀਤ ਕੌਰ ਨੇ ਸ਼ਰਾਬੀ ਹਾਲ ਵਿਚ ਆਪਣੇ ਪਤੀ ਪ੍ਰਕਾਸ਼ ਸਿੰਘ ਸੋਨੀ ਦਾ ਕ-ਤ-ਲ ਕਰ ਦਿੱਤਾ।

ਆਪਣੇ ਪਤੀ ਦਾ ਕ-ਤ-ਲ ਕਰਨ ਤੋਂ ਬਾਅਦ ਗੁਰਮੀਤ ਕੌਰ ਨੇ ਉਸ ਦੀ ਕਮੀਜ਼ ਦੇ ਬਟਨ ਦੁਬਾਰਾ ਲਗਾ ਦਿੱਤੇ। ਸਾਰੀ ਰਾਤ ਉਹ ਆਪਣੇ ਪਤੀ ਦੀ ਦੇਹ ਕੋਲ ਬੈਠੀ ਰਹੀ। ਸਵੇਰੇ ਗੁਰਮੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਬ੍ਰਹਮਪੁਰਾ ਵਿਖੇ ਆਪਣੇ ਪਤੀ ਦੀ ਮੌ-ਤ ਦੀ ਸੂਚਨਾ ਦਿੱਤੀ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਦੀ ਦੇਹ ਨੂੰ ਅਰਥੀ ਉਤੇ ਰੱਖ ਦਿੱਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਆਪਣੇ ਭਰਾ ਦਾ ਮੂੰਹ ਆਖਰੀ ਵਾਰ ਦੇਖਣ ਲੱਗਿਆ ਤਾਂ ਉਸ ਦੇ ਗਲੇ ਤੇ ਰੱਸੀ ਦੇ ਨਿਸ਼ਾਨ ਨਜ਼ਰ ਆਏ। ਨਿਸ਼ਾਨ ਦੇਖ ਕੇ ਸੁਖਵਿੰਦਰ ਸਿੰਘ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ. ਆਈ. ਏ. ਇੰਚਾਰਜ ਨਵਦੀਪ ਸਿੰਘ, ਡੀ. ਐਸ. ਪੀ. ਸਤਵਿੰਦਰ ਵਿਰਕ ਅਤੇ ਐਸ. ਐਚ. ਓ. ਸਿਟੀ ਹੀਰਾ ਸਿੰਘ ਮੌਕੇ ਉਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਪਤਨੀ ਗੁਰਮੀਤ ਕੌਰ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲਦੇ ਹੋਏ ਸਭ ਕੁਝ ਦੱਸ ਦਿੱਤਾ।

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਕਾਸ਼ ਸਿੰਘ ਅਕਸਰ ਲੜਦਾ ਰਹਿੰਦਾ ਸੀ। ਜਦੋਂ ਉਹ ਸ਼ਰਾਬੀ ਹੁੰਦਾ ਸੀ ਤਾਂ ਕੁਟਮਾਰ ਵੀ ਕਰਦਾ ਸੀ। ਇਸੇ ਕਾਰਨ ਦੇਰ ਰਾਤ ਨੂੰ ਹੋਏ ਝਗੜੇ ਦੌਰਾਨ ਉਸ ਨੇ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਕ-ਤ-ਲ ਕਰ ਦਿੱਤਾ। ਗੁਰਮੀਤ ਦੇ ਮੂੰਹੋਂ ਇਹ ਸਭ ਸੁਣ ਕੇ ਪੁਲਿਸ ਨੇ ਉਸ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ।

Leave a Reply

Your email address will not be published. Required fields are marked *