ਰਾਤ ਨੂੰ ਪੂਰੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਤੋਂ ਲਗਭਗ ਕਾਫੀ ਵਿਅਕਤੀ ਪ੍ਰੇਸ਼ਾਨ ਰਹਿੰਦੇ ਹਨ। ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 90% ਲੋਕ ਚੰਗੀ ਤਰ੍ਹਾਂ ਨੀਂਦ ਨਹੀਂ ਲੈਂਦੇ ਜਾਂ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ, ਜਿਸ ਦਾ ਅਸਰ ਉਨ੍ਹਾਂ ਦੇ ਕੰਮ ਜਾਂ ਰਿਸ਼ਤਿਆਂ ਉਤੇ ਪੈਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੰਗੀ ਸਿਹਤ ਲਈ 7 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਪਰ ਅਕਸਰ ਕਿਹਾ ਜਾਂਦਾ ਹੈ ਕਿ ਤਣਾਅ ਅਤੇ ਡਿਪ੍ਰੈਸ਼ਨ ਦੇ ਕਾਰਨ ਲੋਕ ਨਹੀਂ ਸੌਂ ਪਾ ਰਹੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕੁਝ ਅਜਿਹੇ ਫੂਡ ਬਾਰੇ ਜੋ ਤੁਹਾਡੀ ਨੀਂਦ ਨਾ ਆਉਣ ਦਾ ਕਾਰਨ ਹੋ ਸਕਦੇ ਹਨ। ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਨੀਂਦ ਦੇ ਨਾਲ ਤੁਹਾਡੀ ਸਿਹਤ ਦੇ ਵੀ ਦੁਸ਼ਮਣ ਬਣੇ ਹੋਏ ਹਨ।
ਕੈਫੀਨ ਵਾਲੇ ਪਦਾਰਥ
ਕੈਫੀਨ ਸਾਡੀ ਸਿਹਤ ਲਈ ਚੰਗੀ ਜਾਂ ਮਾੜੀ ਦੋਵੇਂ ਤਰ੍ਹਾਂ ਹੀ ਮੰਨੀ ਜਾਂਦੀ ਹੈ, ਜੇਕਰ ਅਸੀਂ ਕੈਫੀਨ ਦਾ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਾਡੀ ਸਿਹਤ ਉਤੇ ਬੁਰਾ ਅਸਰ ਪੈਂਦਾ ਹੈ। ਜੇਕਰ ਅਸੀਂ ਰਾਤ ਨੂੰ ਕੈਫੀਨ ਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਕੈਫੀਨ ਨਾਲ ਬਣੀਆਂ ਚੀਜ਼ਾਂ ਜਿਵੇਂ ਕਿ ਆਈਸਕ੍ਰੀਮ, ਮਿਠਾਈਆਂ ਅਤੇ ਚਾਕਲੇਟ ਵਰਗੀਆਂ ਚੀਜ਼ਾਂ ਵਿਚ ਕੈਫੀਨ ਪਾਈ ਜਾਂਦੀ ਹੈ, ਇਸ ਲਈ ਇਨ੍ਹਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਖੱਟੇ ਫਲਾਂ ਦਾ ਸੇਵਨ
ਫਲ ਸਾਡੀ ਸਿਹਤ ਲਈ ਬਹੁਤ ਹੀ ਚੰਗੇ ਮੰਨੇ ਜਾਂਦੇ ਹਨ। ਸਾਡੀ ਦਾਦੀ ਵੀ ਰਾਤ ਨੂੰ ਸੰਤਰਾ, ਅੰਗੂਰ, ਟਮਾਟਰ ਵਰਗੀਆਂ ਚੀਜ਼ਾਂ ਖਾਣ ਤੋਂ ਮਨ੍ਹਾ ਕਰਦੀ ਸੀ, ਇਸੇ ਤਰ੍ਹਾਂ ਕੁਝ ਮਾਹਿਰ ਲੋਕ ਵੀ ਰਾਤ ਨੂੰ ਖੱਟੇ ਫਲਾਂ ਦਾ ਸੇਵਨ ਕਰਨ ਤੋਂ ਮਨ੍ਹਾ ਕਰਦੇ ਹਨ ਕਿਉਂਕਿ ਇਹ ਤੇਜ਼ਾਬ ਵਾਲੇ ਭੋਜਨ ਹੁੰਦੇ ਹਨ। ਰਾਤ ਨੂੰ ਇਨ੍ਹਾਂ ਦਾ ਸੇਵਨ ਕਰਨ ਨਾਲ ਨੀਂਦ ਘੱਟ ਹੋ ਜਾਂਦੀ ਹੈ।
ਬਹੁਤਾ ਭਾਰੀ ਖਾਣਾ ਨਾ ਖਾਓ
ਪਾਚਨ ਪ੍ਰਣਾਲੀ ਦੇ ਮਾਹਿਰ ਹਮੇਸ਼ਾ ਕਹਿੰਦੇ ਹਨ ਕਿ ਰਾਤ ਨੂੰ ਭਾਰੀ ਭੋਜਨ ਨਾ ਖਾਓ ਕਿਉਂਕਿ ਰਾਤ ਨੂੰ ਭਾਰੀ ਖਾਣਾ ਖਾਣ ਨਾਲ ਸਾਡੀ ਪਾਚਨ ਪ੍ਰਣਾਲੀ ਖਰਾਬ ਹੋ ਸਕਦੀ ਹੈ। ਰਾਤ ਨੂੰ ਭਾਰੀ ਭੋਜਨ ਖਾਣ ਨਾਲ ਪੇਟ ਦਰਦ ਅਤੇ ਕੜਵੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਰਾਤ ਨੂੰ ਤਲੀਆਂ ਚੀਜ਼ਾਂ ਜਿਵੇਂ ਬਰਗਰ, ਚਾਉਮੀਨ, ਮੋਮੋਜ਼ ਆਦਿ ਖਾਣ ਤੋਂ ਪ੍ਰਹੇਜ ਕਰਨ ਦੀ ਕੋਸ਼ਿਸ਼ ਕਰੋ।
ਅਲਕੋਹਲ ਦੇ ਸੇਵਨ ਤੋਂ ਬਚੋ
ਜ਼ਿਆਦਾਤਰ ਲੋਕਾਂ ਵਿੱਚ ਦੇਖਿਆ ਗਿਆ ਹੈ ਕਿ ਉਹ ਰਾਤ ਨੂੰ ਸ਼ਰਾਬ ਪੀਣਾ ਪਸੰਦ ਕਰਦੇ ਹਨ। ਪਰ ਸ਼ਰਾਬ ਪੀਣ ਨਾਲ ਪਾਚਨ ਤੰਤਰ ਉਤੇ ਅਸਰ ਪੈਂਦਾ ਹੈ ਅਤੇ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਘੁਰਾੜੇ ਵਰਗੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
Disclaimer : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਵੱਖੋ ਵੱਖ ਕਿਤਾਬਾਂ ਅਤੇ ਅਧਿਐਨਾਂ ਦੇ ਆਧਾਰ ਉਤੇ ਦਿੱਤੀ ਗਈ ਹੈ। ਸਾਡਾ ਪੇਜ ਇਹ ਦਾਅਵਾ ਨਹੀਂ ਕਰਦਾ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੈ। ਪੂਰੀ ਅਤੇ ਸਹੀ ਜਾਣਕਾਰੀ ਲਈ, ਸਬੰਧਤ ਖੇਤਰ ਦੇ ਮਾਹਿਰ ਜਾਂ ਆਪਣੇ ਡਾਕਟਰ ਦੀ ਸਲਾਹ ਲਓ।