ਪੰਜਾਬ ਵਿਚ ਜ਼ਿਲ੍ਹਾ ਫਿਰੋਜ਼ਪੁਰ ਮਮਦੋਟ ਦੇ ਪਿੰਡ ਜੋਧਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਫਿਰੋਜ਼ਪੁਰ ਨੇੜੇ ਵਾਪਰੇ ਇਕ ਦਰਦਭਰੇ ਸੜਕ ਹਾਦਸੇ ਵਿੱਚ ਉਸ ਦੇ ਦੋ ਪੁੱਤਰਾਂ ਦੇ ਸਾਹਮਣੇ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਾਰਜ ਸਿੰਘ ਉਮਰ 45 ਸਾਲ ਦੇ ਰੂਪ ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਦੋ ਲੜਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਸਾਰਜ ਦੇ ਪੁੱਤਰ ਸ਼ੁਭਮ ਨੇ ਦੱਸਿਆ ਕਿ ਉਸ ਦਾ ਪਿਤਾ ਕੰਬਾਈਨ ਅਪ੍ਰੇਟਰ ਦਾ ਕੰਮ ਕਰਦਾ ਹੈ। ਕਣਕ ਦਾ ਸੀਜ਼ਨ ਹੋਣ ਕਾਰਨ ਉਹ ਕਣਕ ਦੀ ਵਾਢੀ ਲਈ ਕੰਬਾਈਨ ਲੈ ਕੇ ਕਿਸੇ ਹੋਰ ਸੂਬੇ ਵਿੱਚ ਗਿਆ ਹੋਇਆ ਸੀ। ਸੋਮਵਾਰ ਨੂੰ ਜਦੋਂ ਉਸ ਦਾ ਪਿਤਾ ਘਰ ਆ ਰਿਹਾ ਸੀ। ਉਹ ਅਤੇ ਉਸ ਦਾ ਭਰਾ ਆਪਣੇ ਪਿਤਾ ਨੂੰ ਲੈਣ ਲਈ ਮੋਟਰਸਾਈਕਲ ਉਤੇ ਫਿਰੋਜ਼ਪੁਰ ਗਏ ਸਨ।
ਉਸ ਨੇ ਦੱਸਿਆ ਕਿ ਜਦੋਂ ਦੋਵੇਂ ਭਰਾ ਆਪਣੇ ਪਿਤਾ ਸਾਰਜ ਨੂੰ ਬਾਈਕ ਉਤੇ ਲੈ ਕੇ ਪਿੰਡ ਜੋਧਪੁਰ ਨੂੰ ਆ ਰਹੇ ਸਨ ਤਾਂ ਫਿਰੋਜ਼ਪੁਰ ਪੁਲਿਸ ਲਾਈਨ ਨੇੜੇ ਇਕ ਤੇਜ਼ ਸਪੀਡ ਵਾਹਨ ਡਰਾਈਵਰ ਨੇ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਉਨ੍ਹਾਂ ਦੇ ਪਿਤਾ ਦੀ ਮੌ-ਤ ਹੋ ਗਈ ਅਤੇ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਹੋਏ ਦੋਵੇਂ ਭਰਾਵਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਸਾਰਜ ਸਿੰਘ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।