ਕੁੱਝ ਘੰਟਿਆਂ ਵਿਚ ਕੇਸ ਦੀ ਗੁੱਥੀ ਸੁਲਝੀ, ਪੁਲਿਸ ਕਰਮੀ ਦਾ ਪੁੱਤ ਨਿਕਲਿਆ ਦੋਸ਼ੀ, ਇਹ ਹੈ ਮਾਮਲਾ

Punjab

ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਪਿੰਡ ਊਧੋਵਾਲ (ਮਹਿਤਪੁਰ) ਵਿੱਚ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਇੱਕ ਦੋਸ਼ੀ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਉਤੇ ਫਾਇਰ ਕਰ ਦਿੱਤੇ। ਗੋ-ਲੀ ਲੱਗਣ ਕਾਰਨ ਇਕ ਔਰਤ ਗੁਰਬਖਸ਼ ਕੌਰ ਪਤਨੀ ਕਸ਼ਮੀਰ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਗੁਰਬਖਸ਼ ਕੌਰ ਦਾ ਪੁੱਤਰ ਦੀਪਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੀਪਕ ਦੇ ਦੋਹਾਂ ਮੋਢਿਆਂ ਉਤੇ ਫਾਇਰ ਲੱਗ ਲੱਗੇ ਹਨ।

ਪੁਲਿਸ ਨੇ ਇਸ ਘਟਨਾ ਨੂੰ ਕੁਝ ਘੰਟਿਆਂ ਵਿਚ ਹੀ ਸੁਲਝਾ ਲਿਆ ਅਤੇ ਹਮਲਾ ਕਰਨ ਵਾਲੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਮੌਕੇ ਤੋਂ 5 ਕਾਰਤੂਸ ਖੋਲ ਮਿਲੇ ਹਨ। ਕਾਬੂ ਕੀਤੇ ਦੋਸ਼ੀ ਰਵੀ ਕੁਮਾਰ ਪੁੱਤਰ ਦਰਬਾਰੀ ਲਾਲ ਵਾਸੀ ਉਧੋਪੁਰ ਕੋਲੋਂ ਪੁਲਿਸ ਨੇ 32 ਬੋਰ ਦਾ ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਰਵੀ ਪੁਲਿਸ ਕਰਮੀ ਦਾ ਲੜਕਾ ਹੈ ਤੇ ਰਿਵਾਲਵਰ ਵੀ ਉਸ ਦਾ ਹੀ ਸੀ।

ਐਸ. ਐਸ. ਪੀ. ਦੇਹਾਤ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਨੇ ਪੁੱਛ ਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਰੰਜਿਸ਼ ਦੇ ਚਲਦਿਆਂ ਗੁਰਬਖਸ਼ ਕੌਰ ਤੇ ਉਸ ਦੇ ਪੁੱਤਰ ਦੀਪਕ ਨੂੰ ਗੋ-ਲੀਆਂ ਮਾਰੀਆਂ ਹਨ। ਉਸ ਦੀ ਉਨ੍ਹਾਂ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਦੋਸ਼ੀ ਕੋਲੋਂ ਜਿਹੜਾ ਰਿਵਾਲਵਰ ਬਰਾਮਦ ਹੋਇਆ ਹੈ ਉਹ ਉਸ ਦੇ ਪਿਤਾ ਦਰਬਾਰੀ ਲਾਲ ਦਾ ਹੈ। ਉਹ ਤੜਕੇ ਚੋਰੀ ਛਿਪੇ ਰਿਵਾਲਵਰ ਲੈ ਕੇ ਇਸ ਵਾਰ-ਦਾਤ ਨੂੰ ਅੰਜਾਮ ਦੇਣ ਲਈ ਘਰੋਂ ਨਿਕਲਿਆ ਸੀ।

ਐਸ. ਐਸ. ਪੀ. ਨੇ ਦੱਸਿਆ ਕਿ ਫਾਇ-ਰਿੰਗ ਵਿੱਚ 50 ਸਾਲਾ ਗੁਰਬਖਸ਼ ਕੌਰ ਨੂੰ ਪਿੱਠ ਵਿੱਚ ਦੋ ਫਾਇਰ ਲੱਗੇ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। 17 ਸਾਲਾ ਦੀਪਕ ਦੇ ਦੋਵੇਂ ਮੋਢਿਆਂ ਤੇ ਫਾਇਰ ਲੱਗੇ ਹਨ। ਦੀਪਕ ਦਾ ਹਾਲ ਗੰਭੀਰ ਬਣਿਆ ਹੋਇਆ ਹੈ। ਜਦੋਂ ਕਿ ਘਰ ਵਿਚ ਮੌਜੂਦ ਗੁਰਬਖਸ਼ ਕੌਰ ਦੀ ਧੀ ਗੋ-ਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਦੇ ਅੰਦਰ ਲੁਕ ਗਈ ਅਤੇ ਸੁਰੱਖਿਅਤ ਹੈ।

ਦੋਸ਼ੀ ਰਵੀ ਮਹਿਤਪੁਰ ਦੇ ਪਿੰਡ ਉਦੋਵਾਲ ਵਿਖੇ ਫਾਇ-ਰਿੰਗ ਕਰਕੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਫਰਾਰ ਹੋ ਗਿਆ। ਗੋ-ਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਔਰਤ ਅਤੇ ਦੀਪਕ ਨਾਮ ਦਾ ਵਿਅਕਤੀ ਬਲੱਡ ਨਾਲ ਭਿੱਜੇ ਪਏ ਸਨ। ਲੋਕਾਂ ਨੇ ਇਸ ਮਾਮਲੇ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜਖਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਵਿਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੋਸ਼ੀ ਰਵੀ ਸਵੇਰੇ ਊਧੋਵਾਲ ਪਿੰਡ ਵਿਚ ਦੀਪਕ ਦੇ ਘਰ ਨਕਲੀ ਮੀਟਰ ਰੀਡਰ ਬਣ ਕੇ ਆਇਆ ਸੀ। ਉਸ ਨੇ ਘਰ ਦਾ ਗੇਟ ਖੜਕਾਇਆ ਤਾਂ ਦੀਪਕ ਦੀ ਮਾਤਾ ਗੁਰਬਖਸ਼ ਕੌਰ ਬਾਹਰ ਆਈ। ਦੋਸ਼ੀ ਨੇ ਕਿਹਾ ਕਿ ਉਹ ਮੀਟਰ ਚੈੱਕ ਕਰਨ ਆਇਆ ਹੈ। ਤੁਹਾਡਾ ਮੀਟਰ ਠੀਕ ਨਹੀਂ ਹੈ ਅਤੇ ਰੀਡਿੰਗ ਵੀ ਲੈਣੀ ਹੈ। ਇਸ ਉਤੇ ਦੀਪਕ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਮੀਟਰ ਠੀਕ ਹੈ। ਪਰ ਦੋਸ਼ੀ ਧੱਕੇ ਨਾਲ ਘਰ ਦੇ ਅੰਦਰ ਵੜ ਗਿਆ।

ਦੋਸ਼ੀ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਉਸ ਨੇ ਗੁਰਬਖਸ਼ ਕੌਰ ਨੂੰ ਗੋ-ਲੀ ਮਾਰ ਦਿੱਤੀ। ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਗੋ-ਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਦੀਪਕ ਆਇਆ ਤਾਂ ਦੋਸ਼ੀ ਨੇ ਉਸ ਉਤੇ ਵੀ ਗੋ-ਲੀ ਚਲਾ ਦਿੱਤੀ। ਇਸ ਵਿੱਚ ਦੀਪਕ ਨੇ ਆਪਣਾ ਬਚਾਅ ਕੀਤਾ ਪਰ ਫਿਰ ਵੀ ਗੋ-ਲੀ ਲੱਗ ਗਈ। ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਉਤੇ ਮੌਕੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ।

Leave a Reply

Your email address will not be published. Required fields are marked *