ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੇਹਲੀ ਤੋਂ ਸਾਹਮਣੇ ਆਇਆ ਹੈ। ਇਥੇ ਥਾਣਾ ਬਹਿਰਾਮ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇੱਕ ਬਜ਼ੁਰਗ ਵਿਅਕਤੀ ਦਾ ਕਥਿਤ ਤੌਰ ਉਤੇ ਕ-ਤ-ਲ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਕਿਰਪਾਲ ਸਿੰਘ ਉਮਰ 60 ਸਾਲ ਪਿੰਡ ਮੇਹਲੀ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਬਜ਼ੁਰਗ ਦੇ ਲੜਕੇ ਸੰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ ਪਿਤਾ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਬਸੰਤ ਨਗਰ ਫਗਵਾੜਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਉਰਫ ਵਿੱਕੀ ਕੋਲੋਂ ਉਧਾਰ ਦਿੱਤੀ ਰਕਮ ਵਾਪਸ ਲੈਣ ਜਾ ਰਿਹਾ ਹੈ। ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਇਆ। ਇਸ ਕਾਰਨ ਉਹ ਆਪਣੇ ਪਿਤਾ ਨੂੰ ਦੇਖਣ ਫਗਵਾੜਾ ਰੋਡ ਵੱਲ ਨੂੰ ਗਏ।
ਜਦੋਂ ਉਹ ਰਾਤ 9 ਵਜੇ ਦੇ ਕਰੀਬ ਪਿੰਡ ਮੇਹਲੀ ਦੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਨੇ ਦੋਸ਼ੀ ਵਿੱਕੀ ਨੂੰ ਆਪਣੇ ਪਿਤਾ ਨਾਲ ਬਹਿਸ ਕਰਦੇ ਦੇਖਿਆ, ਜਿਸ ਨੇ ਹੱਥ ਵਿੱਚ ਲੋਹੇ ਦੀ ਰਾਡ ਫੜੀ ਹੋਈ ਸੀ। ਉਨ੍ਹਾਂ ਦੇ ਦੇਖਦੇ-ਦੇਖਦੇ ਦੋਸ਼ੀ ਨੇ ਉਸ ਦੇ ਪਿਤਾ ਦੇ ਸਿਰ ਉਤੇ ਲੋਹੇ ਦੀ ਰਾਡ ਮਾਰਨੀ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਸ ਦਾ ਪਿਤਾ ਪਿੱਛਲੇ ਪਾਸੇ ਨੂੰ ਜ਼ਮੀਨ ਤੇ ਡਿੱਗ ਗਿਆ। ਇਸ ਦੌਰਾਨ ਦੋਸ਼ੀ ਨੇ ਉਸ ਦੇ ਪਿਤਾ ਦੇ ਮੱਥੇ, ਸਿਰ ਅਤੇ ਚਿਹਰੇ ਉਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ। ਜਦੋਂ ਨੂੰ ਉਹ ਆਪਣੇ ਪਿਤਾ ਦੇ ਨੇੜੇ ਪਹੁੰਚੇ ਤਾਂ ਦੋਸ਼ੀ ਲੋਹੇ ਦੀ ਰਾਡ ਸਮੇਤ ਕਾਰ ਵਿੱਚ ਬੈਠ ਕੇ ਮੌਕੇ ਤੋਂ ਭੱਜ ਗਿਆ।
ਉਸ ਦੇ ਪਿਤਾ ਦੇ ਸਿਰ ਉਤੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਬਲੱਡ ਵਹਿ ਰਿਹਾ ਸੀ। ਇਸ ਦੌਰਾਨ ਮੌਕੇ ਤੇ ਸਥਾਨਕ ਲੋਕ ਇਕੱਠੇ ਹੋ ਗਏ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੇ ਪਿਤਾ ਦੀ ਮੌ-ਤ ਹੋ ਗਈ। ਪੀੜਤ ਨੇ ਦੱਸਿਆ ਕਿ ਵਿੱਕੀ ਨੇ ਉਸ ਦੇ ਪਿਤਾ ਤੋਂ ਕਰਜ਼ੇ ਵਜੋਂ ਪੈਸੇ ਲਏ ਸਨ। ਪਰ ਪੈਸੇ ਵਾਪਸ ਨਹੀਂ ਕੀਤੇ। ਰੰਜਿਸ਼ ਨਾਲ ਦੋਸ਼ੀ ਨੇ ਮੱਥੇ ਅਤੇ ਸਿਰ ਤੇ ਵਾਰ ਕਰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਿਤਾ ਦਾ ਕ-ਤ-ਲ ਕਰ ਦਿੱਤਾ।
ਐੱਸ. ਐੱਚ. ਓ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਜੁਰਗ ਕਿਰਪਾਲ ਸਿੰਘ ਨੇ ਕਿਸੇ ਹੋਰ ਕੋਲੋਂ ਕੇ ਦੋਸ਼ੀ ਨੂੰ 50-60 ਹਜ਼ਾਰ ਰੁਪਏ ਉਧਾਰ ਲੈ ਕੇ ਦਿੱਤੇ ਸਨ। ਉਕਤ ਰਕਮ ਵਾਪਸ ਕਰਨ ਦੀ ਬਜਾਏ ਦੋਸ਼ੀ ਨੇ ਉਸ ਦੇ ਪਿਤਾ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਵਿਕਰਮਜੀਤ ਸਿੰਘ ਉਰਫ ਵਿੱਕੀ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।