ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿੱਚ ਹੋਏ ਇੱਕ ਦੁਖਦ ਸੜਕ ਹਾਦਸੇ ਵਿੱਚ ਹਰਿਆਣਾ ਮਹਿਲਾ ਥਾਣਾ ਪੰਚਕੂਲਾ ਦੀ ਐਸ. ਐਚ. ਓ. ਇੰਸਪੈਕਟਰ ਨੇਹਾ ਦੀ ਮੌ-ਤ ਹੋ ਗਈ। ਮਹਿਲਾ ਥਾਣੇ ਦੀ ਐੱਸ. ਐੱਚ. ਓ. ਆਪਣੀ ਟੀਮ ਨਾਲ ਮੁੰਬਈ ਵਿਚ ਛਾਪੇਮਾਰੀ ਕਰਨ ਲਈ ਗਈ ਸੀ ਅਤੇ ਵਾਪਸੀ ਦੌਰਾਨ ਮਹਾਰਾਸ਼ਟਰ ਦੇ ਵਰਧਾ ਜ਼ਿਲੇ ਵਿਚ ਉਸ ਦੀ ਕਾਰ ਇਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਬਾਰੇ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਇਹ ਹਾਦਸਾ ਵਾਪਰਿਆ।
ਇਸ ਹਾਦਸੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਕਾਰ ਵਿਚ ਬੈਠੇ ਪੁਲਿਸ ਕਰਮਚਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੂਲਾ ਸੈਕਟਰ 5 ਸਥਿਤ ਮਹਿਲਾ ਥਾਣੇ ਦੀ ਐਸ. ਐਚ. ਓ. ਇੰਸਪੈਕਟਰ ਨੇਹਾ ਚੌਹਾਨ ਆਪਣੀ ਟੀਮ ਸਮੇਤ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਲਈ ਮੁੰਬਈ ਗਈ ਹੋਈ ਸੀ। ਨੇਹਾ ਸ਼ਨੀਵਾਰ ਸਵੇਰੇ ਆਪਣੀ ਪੁਲਿਸ ਟੀਮ ਦੇ ਨਾਲ ਹਰਿਆਣਾ ਵਾਪਸ ਪਰਤ ਰਹੀ ਸੀ।
ਇਸ ਦੌਰਾਨ ਸਵੇਰੇ 7.30 ਵਜੇ ਦੇ ਕਰੀਬ ਵਰਧਾ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਚਸ਼ਮਦੀਦਾਂ ਮੁਤਾਬਕ ਪੁਲਿਸ ਦੀ ਗੱਡੀ ਟਰੱਕ ਨੂੰ ਓਵਰਟੇਕ ਕਰ ਰਹੀ ਸੀ ਅਤੇ ਇਸ ਦੌਰਾਨ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ।ਓਵਰਟੇਕ ਕਰਦੇ ਸਮੇਂ ਗੱਡੀ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਜਿਸ ਕਾਰਨ ਪੁਲਿਸ ਜੀਪ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਹਾਦਸੇ ਵਿਚ ਇੰਸਪੈਕਟਰ ਨੇਹਾ ਚੌਹਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਸ ਹਾਦਸੇ ਵਿੱਚ ਗੱਡੀ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ। ਦੂਜੇ ਪਾਸੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇੰਸਪੈਕਟਰ ਨੇਹਾ ਚੌਹਾਨ 3 ਬੱਚਿਆਂ ਦੀ ਮਾਂ ਸੀ, ਜਿਨ੍ਹਾਂ ਵਿਚ ਸਭ ਤੋਂ ਵੱਡੇ ਬੱਚੇ ਦੀ ਉਮਰ ਕਰੀਬ 9 ਸਾਲ ਦੀ ਹੈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਚਕੂਲਾ ਦੇ ਮਹਿਲਾ ਥਾਣਾ ਸੈਕਟਰ 5 ਵਿੱਚ ਮਾਹੌਲ ਸੋਗ ਭਰਿਆ ਹੋ ਗਿਆ ਹੈ।