ਇਹ ਦੁਖ ਭਰੀ ਖਬਰ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਪ੍ਰਾਪਤ ਹੋਈ ਹੈ। ਇਥੇ ਕਿਸੇ ਗੱਲ ਨੂੰ ਲੈ ਕੇ ਪਤਨੀ ਅਤੇ ਸਹੁਰਿਆਂ ਦੀ ਵਲੋਂ ਕੀਤੀ ਕੁੱਟ-ਮਾਰ ਤੋਂ ਬਾਅਦ ਨੌਜਵਾਨ ਨੇ ਜ਼ਹਿਰੀ ਚੀਜ ਪੀ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਹ ਮਾਮਲਾ ਪਿੰਡ ਕਿੱਲੀ ਦਾ ਹੈ। ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕ ਦੀ ਪਤਨੀ, ਸੱਸ ਅਤੇ ਸਾਲਿਆਂ ਦੇ ਖਿਲਾਫ ਕੁੱਟ-ਮਾਰ ਕਰਨ ਅਤੇ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਇੰਸਪੈਕਟਰ ਬਚਨ ਸਿੰਘ ਦੇ ਦੱਸਣ ਅਨੁਸਾਰ ਸ਼ਵਿੰਦਰ ਕੌਰ ਨੇ ਬਿਆਨ ਦਿੱਤਾ ਕਿ ਚਾਰ ਦਿਨ ਪਹਿਲਾਂ ਉਹ ਆਪਣੀ ਸੱਸ ਬੀਬਾ ਰਾਣੀ, ਪੁੱਤਰ ਸੌਰਵ ਅਤੇ ਬੇਟੀ ਮੋਨਾ ਨਾਲ ਘਰ ਵਿਚ ਮੌਜੂਦ ਸੀ ਤਾਂ ਉਸ ਦੀ ਨੂੰਹ ਪਲਵਿੰਦਰ ਕੌਰ ਨੇ ਉਸ ਦੇ ਲੜਕੇ ਸੌਰਵ ਨਾਲ ਝਗੜਾ ਕੀਤਾ ਅਤੇ ਆਪਣੇ ਪੇਕੇ ਪਰਿਵਾਰ ਨੂੰ ਫੂਨ ਕਰ ਦਿੱਤਾ। ਇਸ ਤੋਂ ਬਾਅਦ ਸੌਰਵ ਦੀ ਸੱਸ ਕਰਮਜੀਤ ਕੌਰ ਅਤੇ ਸਾਲਾ ਦਿਲਬਾਗ ਸਿੰਘ ਅਤੇ ਪਿੱਪਲ ਸਿੰਘ ਉਨ੍ਹਾਂ ਦੇ ਘਰ ਆ ਗਏ ਅਤੇ ਸੌਰਵ ਦੀ ਕੁੱਟ-ਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਅੱਗੇ ਸ਼ਿਕਾਇਤ-ਕਰਤਾ ਨੇ ਦੱਸਿਆ ਕਿ ਉਹ ਆਪਣੇ ਗੰਭੀਰ ਰੂਪ ਜ਼ਖ਼ਮੀ ਹੋਏ ਲੜਕੇ ਨੂੰ ਸਿਵਲ ਹਸਪਤਾਲ ਮਮਦੋਟ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਥਾਂ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਉਸ ਹਸਪਤਾਲ ਤੋਂ ਬਾਹਰ ਆ ਰਹੇ ਸੀ ਤਾਂ ਸੌਰਵ ਨੇ ਆਪਣੇ ਸਹੁਰਿਆਂ ਤੋਂ ਤੰਗ-ਪ੍ਰੇਸ਼ਾਨ ਆ ਕੇ ਕੋਈ ਜ਼ਹਿਰੀ ਦਵਾਈ ਪੀ ਲਈ। ਉਸ ਨੂੰ ਗੁਰੂਹਰਸਹਾਏ ਦੇ ਨਿੱਜੀ ਹਸਪਤਾਲ ਵਿਚ ਮੁੱਢਲੀ ਸਹਾਇਤਾ ਦਿੱਤੀ ਗਈ।
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌ-ਤ ਹੋ ਗਈ। ਇੰਸਪੈਕਟਰ ਨੇ ਦੱਸਿਆ ਕਿ ਸੌਰਵ ਦੀ ਪਤਨੀ ਪਲਵਿੰਦਰ ਕੌਰ, ਸੱਸ ਕਰਮਜੀਤ ਕੌਰ ਅਤੇ ਸਾਲੇ ਦਿਲਬਾਗ ਸਿੰਘ ਅਤੇ ਪਿੱਪਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।