ਪ੍ਰੇਮ ਸਬੰਧ ਬਣੇ ਜਿੰਦਗੀ ਦਾ ਅੰਤ, ਲੜਕੀ ਨੂੰ ਮਿਲਣ ਗਏ ਨੌਜਵਾਨ ਨਾਲ, ਭਰਾ ਅਤੇ ਪਿਤਾ ਨੇ ਕੀਤਾ ਇਹ ਕਾਰ-ਨਾਮਾ

Punjab

ਬਿਹਾਰ ਦੇ ਬੇਤੀਆ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਆਏ 19 ਸਾਲਾ ਪ੍ਰੇਮੀ ਦਾ ਕ-ਤ-ਲ ਕਰ ਦਿੱਤਾ ਗਿਆ। ਮੁਲਾਕਾਤ ਦੇ ਦੌਰਾਨ ਦੋਵਾਂ ਨੂੰ ਲੜਕੀ ਦੇ ਪਿਤਾ ਅਤੇ ਭਰਾ ਨੇ ਇਕੱਠੇ ਦੇਖ ਲਿਆ ਸੀ। ਪ੍ਰੇਮੀ ਨੂੰ ਬੰਨ੍ਹ ਕੇ ਉਸ ਦਾ ਗਲਾ ਦਬਾ ਦਿੱਤਾ ਗਿਆ। ਕ-ਤ-ਲ ਕਰਨ ਤੋਂ ਬਾਅਦ ਉਸ ਦੀ ਦੇਹ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਹ ਮਾਮਲਾ 1 ਮਾਰਚ ਦਾ ਹੈ। ਲੜਕੇ ਦੀ ਦੇਹ ਛੇ ਦਿਨਾਂ ਬਾਅਦ ਇੱਕ ਬੋਰੀ ਵਿੱਚ ਬੰਦ ਇਕ ਨਹਿਰ ਵਿੱਚੋਂ ਮਿਲੀ ਸੀ।

ਇਹ ਘਟਨਾ ਬਨੂਛਾਪਰ ਓਪੀ ਇਲਾਕੇ ਦੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਪੁਲਿਸ ਨੇ ਫ਼ਰਾਰ ਦੋਸ਼ੀ ਪ੍ਰੇਮਿਕਾ ਅਤੇ ਉਸ ਦੀ ਮਾਂ ਨੂੰ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛ ਗਿੱਛ ਦੌਰਾਨ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦਾ ਪਰਿਵਾਰ ਵਾਲਿਆਂ ਵੱਲੋਂ ਗਲਾ ਘੁੱਟ ਕੇ ਕ-ਤ-ਲ ਕਰਨ ਦੀ ਗੱਲ ਕਬੂਲ ਕੀਤੀ ਹੈ। ਫਿਲਹਾਲ ਲੜਕੀ ਦਾ ਪਿਤਾ, ਭਰਾ ਅਤੇ ਹੋਰ ਨਾਮਜਦ ਵਿਅਕਤੀ ਫਰਾਰ ਹਨ।

ਪਿਤਾ ਅਤੇ ਭਰਾ ਨੇ ਲੜਕੀ ਨਾਲ ਦੇਖਿਆ ਅਤੇ ਕੀਤਾ ਕ-ਤ-ਲ

ਮ੍ਰਿਤਕ ਪ੍ਰੇਮੀ ਦੀ ਪਹਿਚਾਣ 19 ਸਾਲ ਉਮਰ ਦੇ ਸੋਨੂੰ ਕੁਮਾਰ ਦੇ ਰੂਪ ਵਜੋਂ ਹੋਈ ਹੈ ਅਤੇ ਪ੍ਰੇਮਿਕਾ 20 ਸਾਲ ਉਮਰ ਦੀ ਪ੍ਰਿਯਾਂਸ਼ੂ ਕੁਮਾਰੀ ਹੈ। ਇਸ ਵਾਰ-ਦਾਤ ਦੇ 60 ਦਿਨਾਂ ਬਾਅਦ, ਪੁਲਿਸ ਨੇ ਭਾਰਤ-ਨੇਪਾਲ ਸਰਹੱਦ ਉਤੇ ਸਥਿਤ ਸਿਕਟਾ ਬਾਜ਼ਾਰ ਤੋਂ ਛਾਪੇਮਾਰੀ ਦੌਰਾਨ ਦੋਸ਼ੀ ਪ੍ਰੇਮਿਕਾ ਅਤੇ ਉਸ ਦੀ 42 ਸਾਲਾ ਮਾਂ ਚਿੰਤਾ ਦੇਵੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਉਸ ਦੇ ਪਿਤਾ ਅਤੇ ਭਰਾ ਸਮੇਤ ਹੋਰ ਨਾਮਜ਼ਦ ਵਿਅਕਤੀ ਅਜੇ ਫਰਾਰ ਦੱਸੇ ਜਾ ਰਹੇ ਹਨ।

ਦੋ ਸਾਲਾਂ ਤੋਂ ਸੀ ਸਬੰਧ

ਦੱਸਿਆ ਜਾ ਰਿਹਾ ਹੈ ਕਿ ਪ੍ਰਿਯਾਂਸ਼ੂ ਅਤੇ ਸੋਨੂੰ ਵਿਚ ਦੋ ਸਾਲ ਤੋਂ ਪ੍ਰੇਮ ਸੰਬੰਧ ਚੱਲੇ ਆ ਰਹੇ ਸਨ। ਇਸ ਦੌਰਾਨ ਦੋਵਾਂ ਦੀ ਕਈ ਵਾਰ ਮੁਲਾਕਾਤ ਵੀ ਹੋਈ ਸੀ। ਹਾਲਾਂਕਿ ਪ੍ਰਿਯਾਂਸ਼ੂ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਖਿਲਾਫ ਸਨ। ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਦੋਵਾਂ ਘਰਾਂ ਦੀ ਦੂਰੀ 500 ਮੀਟਰ ਹੈ। ਪ੍ਰਿਯਾਂਸ਼ੂ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਉਸ ਨੇ ਸੋਨੂੰ ਨੂੰ ਮਿਲਣ ਲਈ 1 ਮਾਰਚ ਨੂੰ ਆਪਣੇ ਘਰ ਬੁਲਾਇਆ ਸੀ। ਇਸ ਦੌਰਾਨ ਉਸ ਦਾ ਕ-ਤ-ਲ ਹੋ ਗਿਆ।

ਕ-ਤ-ਲ ਤੋਂ ਛੇ ਦਿਨ ਬਾਅਦ ਬੋਰੀ ਵਿੱਚੋਂ ਮਿਲੀ ਸੀ ਦੇਹ

ਮ੍ਰਿਤਕ ਲੜਕਾ ਸੋਨੂੰ 1 ਮਾਰਚ ਦੀ ਰਾਤ ਤੋਂ ਘਰੋਂ ਲਾਪਤਾ ਸੀ। ਸੋਨੂੰ ਦੇ ਪਿਤਾ ਨੇ ਕਾਫੀ ਭਾਲ ਕਰਨ ਤੋਂ ਬਾਅਦ ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ ਥਾਣਾ ਬਾਨੂਛਾਪਰ ਓਪੀ ਵਿਚ ਆਪਣੇ ਬੇਟੇ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਸੋਨੂੰ ਦੇ ਪਿਤਾ ਦੀ ਅਰਜ਼ੀ ਉਤੇ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਜਾਂਚ ਵਿਚ ਲੱਗੀ ਹੋਈ ਸੀ। ਇਸੇ ਦੌਰਾਨ ਘਟਨਾ ਦੇ ਛੇ ਦਿਨ ਬਾਅਦ ਸੋਨੂੰ ਦੀ ਦੇਹ ਬੋਰੀ ਵਿੱਚ ਬੰਨ੍ਹੀ ਹੋਈ ਨਹਿਰ ਵਿੱਚੋਂ ਮਿਲੀ ਸੀ।

ਸੋਨੂੰ ਦੇ ਪਿਤਾ ਨੇ ਪ੍ਰੇਮ ਸਬੰਧਾਂ ਵਿੱਚ ਆਪਣੇ ਬੇਟੇ ਦੀ ਹੱ-ਤਿ-ਆ ਦੀ ਸ਼ੰਕਾ ਪ੍ਰਗਟ ਕਰਦੇ ਹੋਏ ਪਿੰਡ ਵਾਸੀ ਸੋਨੂੰ ਦੀ ਪ੍ਰੇਮਿਕਾ ਪ੍ਰਿਯਾਂਸ਼ੂ, ਉਸ ਦੇ ਪਿਤਾ ਧਰਮਿੰਦਰ ਪੁਰੀ, ਮਾਂ ਚਿੰਤਾ ਦੇਵੀ ਭਾਈ ਰਾਮਾਸ਼ੀਸ਼ ਪੁਰੀ, ਹਿਮਾਂਸ਼ੂ ਕੁਮਾਰ, ਮੋਹਿਤ ਕੁਮਾਰ ਸਮੇਤ 10 ਨਾਮਜਦ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਐਫ. ਆਈ. ਆਰ. ਦਰਜ ਕਰਵਾਈ ਸੀ।

ਘਟਨਾ ਤੋਂ ਬਾਅਦ ਸਾਰੇ ਦੋਸ਼ੀ ਚੱਲ ਰਹੇ ਸਨ ਫਰਾਰ

ਸੋਨੂੰ ਦੇ ਕ-ਤ-ਲ ਦੀ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਘਰ ਤੋਂ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ-ਮਾਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਐਤਵਾਰ ਨੂੰ ਭਾਰਤ-ਨੇਪਾਲ ਸਰਹੱਦ ਉਤੇ ਸਥਿਤ ਸਿਕਟਾ ਬਾਜ਼ਾਰ ਤੋਂ ਸੋਨੂੰ ਦੀ ਪ੍ਰੇਮਿਕਾ ਪ੍ਰਿਯਾਂਸ਼ੂ ਅਤੇ ਉਸ ਦੀ ਮਾਂ ਚਿੰਤਾ ਦੇਵੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੋਵਾਂ ਤੋਂ ਪੁੱਛ ਗਿੱਛ ਕਰ ਰਹੀ ਹੈ। ਹਾਲਾਂਕਿ ਘਟਨਾ ਵਿਚ ਸ਼ਾਮਲ ਹੋਰ ਦੋਸ਼ੀ ਅਜੇ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਥਾਣਾ ਮੁਖੀ ਦਾ

ਦੂਜੇ ਪਾਸੇ ਥਾਣਾ ਮੁਖੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸੋਨੂੰ ਦੀ ਕਾ-ਤ-ਲ ਪ੍ਰੇਮਿਕਾ ਪ੍ਰਿਯਾਂਸ਼ੂ ਅਤੇ ਉਸ ਦੀ ਮਾਂ ਚਿੰਤਾ ਦੇਵੀ ਨੂੰ ਭਾਰਤ-ਨੇਪਾਲ ਸਰਹੱਦ ਉਤੇ ਸਥਿਤ ਸਿਕਟਾ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੇਮ ਸਬੰਧਾਂ ਕਾਰਨ ਸੋਨੂੰ ਦਾ ਕ-ਤ-ਲ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *