ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਅੰਦਰ ਆਉਂਦੇ ਪਿੰਡ ਕਿਸ਼ਨਪੁਰਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸ਼ੱ-ਕੀ ਹਾਲਾਤ ਵਿੱਚ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਵਿੰਦਰ ਸਿੰਘ ਅਮਰੀਕਾ ਵਿੱਚ ਪਰਮਾਨੈਂਟ ਰੈਜ਼ੀਡੈਂਸ (ਪੀ.ਆਰ.) ਬਣ ਗਿਆ ਸੀ। ਉਹ 13 ਸਾਲ ਬਾਅਦ ਆਪਣੇ ਪਿੰਡ ਪਰਤਿਆ ਸੀ। ਕੁਲਵਿੰਦਰ ਦੋ ਮਹੀਨੇ ਆਪਣੇ ਪਿੰਡ ਰਹਿ ਕੇ ਅਮਰੀਕਾ ਵਾਪਸ ਚਲਾ ਗਿਆ ਸੀ। ਜਿਸ ਦੇ ਪਰਿਵਾਰਕ ਮੈਂਬਰਾਂ ਨੂੰ ਬੀਤੇ ਦਿਨ ਉਸ ਦੀ ਅਚਾਨਕ ਮੌ-ਤ ਹੋ ਜਾਣ ਦੀ ਖਬਰ ਮਿਲੀ।
ਜਿੱਥੇ ਨੌਜਵਾਨ ਦੀ ਮੌ-ਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ, ਉਥੇ ਹੀ ਪੂਰਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮ੍ਰਿਤਕ ਕੁਲਵਿੰਦਰ ਸਿੰਘ ਦੀ ਦੇਹ ਨੂੰ ਜਲਦੀ ਉਨ੍ਹਾਂ ਦੇ ਜੱਦੀ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ। ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪ੍ਰੰਪਰਾਵਾਂ ਅਨੁਸਾਰ ਕੀਤਾ ਜਾ ਸਕੇ।
ਹਰ ਰੋਜ਼ ਪਰਿਵਾਰ ਨੂੰ ਕਰਦਾ ਸੀ ਫੂਨ
ਮ੍ਰਿਤਕ ਦੀ ਭੈਣ ਕੁਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਵਿੰਦਰ ਸਿੰਘ ਅਮਰੀਕਾ ਦਾ ਨਾਗਰਿਕ ਹੈ। ਉਹ 13 ਸਾਲ ਬਾਅਦ ਆਪਣੇ ਪਿੰਡ ਪਰਤਿਆ ਸੀ। ਇਥੇ ਦੋ ਮਹੀਨੇ ਪਿੰਡ ਰਹਿਣ ਤੋਂ ਬਾਅਦ ਉਹ ਫਿਰ ਅਮਰੀਕਾ ਚਲਾ ਗਿਆ ਸੀ। ਉਸ ਨੇ ਦੱਸਿਆ ਕਿ ਅਮਰੀਕਾ ਵਿੱਚ ਵੀ ਉਸ ਦਾ ਕੰਮ ਵੀ ਵਧੀਆ ਚੱਲ ਰਿਹਾ ਸੀ। ਉਹ ਹਰ ਰੋਜ਼ ਉਨ੍ਹਾਂ ਨੂੰ ਫ਼ੋਨ ਕਰਦਾ ਸੀ ਪਰ ਕੱਲ੍ਹ ਫ਼ੋਨ ਆਇਆ ਕਿ ਉਸ ਦੀ ਮੌ-ਤ ਹੋ ਗਈ ਹੈ। ਹਾਲਾਂਕਿ ਮੌ-ਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।