ਪ੍ਰੇਮੀ ਤੋਂ ਦੁਖੀ ਲੜਕੀ ਘਰੋਂ ਹੋਈ ਸੀ ਲਾਪਤਾ, ਹੁਣ ਇਸ ਤਰ੍ਹਾਂ ਸ਼ੱ-ਕੀ ਹਾਲ ਵਿਚ ਮਿਲੀ ਦੇਹ

Punjab

ਪੰਜਾਬ ਵਿਚ ਫਾਜ਼ਿਲਕਾ ਦੇ ਪਿੰਡ ਬੋਦੀ ਵਾਲਾ ਪਿੱਥਾ ਵਿਚ ਆਪਣੇ ਪ੍ਰੇਮੀ ਤੋਂ ਦੁਖੀ 20 ਸਾਲਾ ਲੜਕੀ ਦੀ ਸ਼ੰਕਾ ਭਰੇ ਹਾਲ ਵਿਚ ਨਹਿਰ ਵਿਚੋਂ ਦੇਹ ਬਰਾਮਦ ਹੋਈ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਮੰਗਲਵਾਰ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਪਰਿਵਾਰ ਵਾਲਿਆਂ ਨੇ ਬੇਟੀ ਦੀ ਹੱ-ਤਿ-ਆ ਦਾ ਦੋਸ਼ ਲਾਇਆ

ਇਸ ਸਬੰਧੀ ਮ੍ਰਿਤਕ ਲੜਕੀ ਕਿਰਨ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ 28 ਤੋਂ 29 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੀ ਲੜਕੀ ਕਿਰਨ ਸ਼ੱਕੀ ਹਾਲ ਵਿਚ ਘਰੋਂ ਚਲੀ ਗਈ ਸੀ। ਅਗਲੇ ਦਿਨ ਜਦੋਂ ਉਨ੍ਹਾਂ ਨੂੰ ਲੜਕੀ ਦੇ ਲਾਪਤਾ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਖੂਈਖੇੜਾ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ। ਬੀਤੀ ਸ਼ਾਮ ਗੰਗਾਨਗਰ ਦੀ ਇੱਕ ਨਹਿਰ ਵਿੱਚੋਂ ਕਿਰਨ ਦੀ ਦੇਹ ਬਰਾਮਦ ਹੋਈ। ਮ੍ਰਿਤਕ ਦੇ ਪਿਤਾ ਰਾਮ ਲਾਲ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਦਾ ਕ-ਤ-ਲ ਕਰਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।

ਕਿਰਨ ਦੇ ਸਰੀਰ ਉਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ ਅਤੇ ਉਸ ਦੇ 2 ਦੰਦ ਵੀ ਟੁੱਟੇ ਹੋਏ ਹਨ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਰਨ ਦਾ ਪਿੰਡ ਹੀਰਾ ਵਾਲੀ ਦੇ ਰਹਿਣ ਵਾਲੇ ਨੌਜਵਾਨ ਰਾਕੇਸ਼ ਕੁਮਾਰ ਨਾਲ ਕਾਫੀ ਸਮੇਂ ਤੋਂ ਸਬੰਧ ਸੀ। ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਰਾਕੇਸ਼ ਕੁਮਾਰ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਉਸ ਦਾ ਨੰਬਰ ਦੇ ਦਿੱਤਾ। ਜਿਸ ਕਾਰਨ ਉਹ ਉਸ ਨਾਲ ਨਾਰਾਜ਼ ਸੀ। ਜਿਸ ਲੜਕੇ ਨਾਲ ਉਸ ਦੇ ਸਬੰਧ ਸਨ ਉਸ ਦਾ 3 ਮਈ ਨੂੰ ਵਿਆਹ ਹੈ। ਜਿਸ ਕਾਰਨ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਰਨ ਵੱਲੋਂ ਨੌਜਵਾਨ ਨੂੰ ਵਿਆਹ ਲਈ ਕਹਿਣ ਤੋਂ ਬਾਅਦ ਹੀ ਨੌਜਵਾਨ ਨੇ ਉਸ ਦਾ ਕ-ਤ-ਲ ਕਰ ਦਿੱਤਾ।

ਪਰਿਵਾਰ ਦਾ ਸ਼ੱਕ, ਕਿ ਨੌਜਵਾਨ ਨੇ ਵਿਆਹ ਦੇ ਬਹਾਨੇ ਲੜਕੀ ਨੂੰ ਭਜਾਇਆ, ਕ-ਤ-ਲ ਕਰ ਕੇ ਨਹਿਰ ਵਿੱਚ ਸੁੱਟਿਆ

ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਜਿਸ ਦਿਨ ਲੜਕੀ ਘਰੋਂ ਲਾਪਤਾ ਹੋਈ ਹੈ ਉਸ ਦਿਨ ਸ਼ਾਮ 4.45 ਵਜੇ ਸੀ.ਸੀ.ਟੀ.ਵੀ. ਫੁਟੇਜ ਵਿੱਚ ਉਕਤ ਨੌਜਵਾਨ ਵੱਲੋਂ ਸਬੰਧਤ ਲੜਕੀ ਨੂੰ ਘਰੋਂ ਬਾਹਰ ਕੱਢਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਸੇ ਦਿਨ ਹੀ 5.20 ਮਿੰਟ ਤੋਂ ਬਾਅਦ ਕਿਰਨ ਦਾ ਮੋਬਾਈਲ ਬੰਦ ਆ ਰਿਹਾ ਹੈ। ਜਿਸ ਦੇ ਆਧਾਰ ਉਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਲੜਕੇ ਨੇ ਵਿਆਹ ਦੇ ਬਹਾਨੇ ਲੜਕੀ ਨੂੰ ਭਜਾਇਆ ਪਰ ਬਾਅਦ ਵਿਚ ਕਿਰਨ ਦਾ ਕ-ਤ-ਲ ਕਰਕੇ ਦੇਹ ਨੂੰ ਨਹਿਰ ਵਿਚ ਸੁੱਟ ਦਿੱਤਾ।

ਇਸ ਮਾਮਲੇ ਵਿਚ ਖੁਈਖੇੜਾ ਪੁਲਿਸ ਵਲੋਂ ਮ੍ਰਿਤਕ ਕਿਰਨ ਦੇ ਪਿਤਾ ਰਾਮ ਲਾਲ ਦੇ ਬਿਆਨਾਂ ਉਤੇ ਦੋਸ਼ੀ ਨੌਜਵਾਨ ਰਾਕੇਸ਼ ਕੁਮਾਰ ਵਾਸੀ ਹੀਰਾਂਵਾਲੀ ਖ਼ਿਲਾਫ਼ ਧਾਰਾ 306 ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਲੜਕੀ ਦੀ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *