ਸਰਹੱਦ ਤੇ ਪੰਜਾਬ ਦਾ ਫੌਜੀ ਜਵਾਨ ਹੋਇਆ ਸ਼ਹੀਦ, ਨਮ ਅੱਖਾਂ ਅਤੇ ਸਨਮਾਨ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Punjab

ਇਹ ਦੁਖਦ ਸਮਾਚਾਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਹੈ। ਮਨੀਪੁਰ-ਇੰਫਾਲ ਸਰਹੱਦ ਉਤੇ ਤੇ ਡਿਊਟੀ ਦੌਰਾਨ ਗੋ-ਲੀ ਲੱਗ ਜਾਣ ਨਾਲ ਸ਼ਹੀਦ ਹੋਏ ਜਵਾਨ ਦਾ ਅੱਜ ਅੰਮ੍ਰਿਤਸਰ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਛੇਹਰਟਾ ਦੀ ਮਾਡਰਨ ਕਲੋਨੀ ਵਿਖੇ ਲਿਆਂਦੀ ਗਈ ਸੀ। ਪਰਿਵਾਰ ਦਾ ਸਦਮੇ ਵਿਚ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਫੌਜ ਦੇ ਸੀਨੀਅਰ ਅਧਿਕਾਰੀ ਤਾਂ ਪਹੁੰਚੇ ਪਰ ਦੇਸ਼ ਦੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਅਧਿਕਾਰੀ ਜਾਂ ਆਗੂ ਨਹੀਂ ਆਇਆ। ਛੇਹਰਟਾ ਦੇ ਰਹਿਣ ਵਾਲੇ ਜਵਾਨ ਹਰਪਾਲ ਸਿੰਘ ਮਨੀਪੁਰ ਬਾਰਡਰ ਉਤੇ ਤਾਇਨਾਤ ਸਨ। ਸੋਮਵਾਰ ਨੂੰ ਉਹ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਕਰਨ ਤੋਂ ਬਾਅਦ ਮਣੀਪੁਰ-ਇੰਫਾਲ ਬਾਰਡਰ ਉਤੇ ਚਲੇ ਗਏ। ਸ਼ਾਮ ਨੂੰ ਹੀ ਪਰਿਵਾਰ ਨੂੰ ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਦੁਖ ਭਰੀ ਖਬਰ ਮਿਲ ਗਈ। ਪਰਿਵਾਰ ਮ੍ਰਿਤਕ ਦੇਹ ਦੀ ਉਡੀਕ ਕਰਦਾ ਰਿਹਾ ਅਤੇ ਦੇਰ ਰਾਤ ਉਸ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ।

ਐਤਵਾਰ ਨੂੰ ਹਰਪਾਲ ਸਿੰਘ ਦੀ ਪਰਿਵਾਰ ਨਾਲ ਹੋਈ ਸੀ ਆਖਰੀ ਗੱਲਬਾਤ

ਹਰਪਾਲ ਸਿੰਘ ਦੀ ਐਤਵਾਰ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲ ਹੋਈ ਸੀ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਫੋਨ ਆਇਆ ਸੀ। ਪੁੱਤਰ ਨਾਲ ਗੱਲ ਕਰ ਰਿਹਾ ਹੈ। ਉਹ ਬੇਟਾ ਨਾਲ ਐਤਵਾਰ ਵਾਲੇ ਦਿਨ ਵਾਲ ਧੋਣ ਅਤੇ ਖੁਦ ਦੇ ਵਾਲ ਨਾ ਕਟਵਾਉਣ ਦੀ ਗੱਲ ਕਰ ਰਿਹਾ ਸੀ। ਫੋਨ ਉਤੇ ਗੱਲ ਕਰਨ ਤੋਂ ਬਾਅਦ ਉਹ ਡਿਊਟੀ ਉਤੇ ਚਲੇ ਗਏ ਸੀ। 26 ਜਨਵਰੀ ਨੂੰ ਉਹ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਗਏ ਸਨ। ਉਸ ਨੂੰ ਨਹੀਂ ਪਤਾ ਸੀ ਕਿ ਉਸ ਸਮੇਂ ਉਹ ਆਖਰੀ ਵਾਰ ਉਸ ਨੂੰ ਜ਼ਿੰਦਾ ਦੇਖ ਰਹੀ ਸੀ।

ਬਾਰਡਰ ਉਤੇ ਡਿਊਟੀ ਦੌਰਾਨ ਲੱਗੀ ਗੋਲੀ

ਪਤਨੀ ਨੇ ਦੱਸਿਆ ਕਿ ਉਸ ਨੂੰ ਸਰਹੱਦ ਉਤੇ ਡਿਊਟੀ ਦੌਰਾਨ ਗੋਲੀ ਲੱਗ ਗਈ ਸੀ। ਗੋਲੀ ਕਿਸ ਨੇ ਚਲਾਈ ਅਤੇ ਕਿਥੋਂ ਚੱਲੀ ਫੌਜ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉਸ ਦੇ ਪਤੀ ਦੇ ਅੰਤਿਮ ਸੰਸਕਾਰ ਤੇ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਪਰ ਉਸ ਨੂੰ ਆਪਣੇ ਪਤੀ ਦੀ ਸ਼ਹਾਦਤ ਉਤੇ ਪੂਰਾ ਮਾਣ ਹੈ।

Leave a Reply

Your email address will not be published. Required fields are marked *