ਦੁਖਦਾਈ ਖ਼ਬਰ, ਦਰਸ਼ਨ ਸਿੰਗਲਾ ਦੀ ਨਾਭਾ ਰੋਡ ਉਤੇ ਸਥਿਤ ਯਾਦਵਿੰਦਰਾ ਐਨਕਲੇਵ ਇਲਾਕੇ ਦੀ ਮਾਰਕੀਟ ਵਿੱਚ ਐਸਐਸ ਸਰਵਿਸ ਪ੍ਰੋਵਾਈਡਰ ਨਾਂ ਦੀ ਕੰਪਨੀ ਹੈ। ਉਹ ਪੀ. ਆਰ. ਟੀ. ਸੀ. ਨੂੰ ਕੰਟਰੈਕਟ ਵਰਕਰ ਮੁਹੱਈਆ ਕਰਵਾਉਂਦੇ ਸਨ। ਵੀਰਵਾਰ ਸਵੇਰੇ ਕਰੀਬ 9.40 ਵਜੇ ਠੇਕੇਦਾਰ ਆਪਣੇ ਬੇਟੇ ਨਾਲ ਕਾਰ ਵਿਚ ਬੈਠ ਕੇ ਦਫਤਰ ਪਹੁੰਚਿਆ। ਜਿਵੇਂ ਹੀ ਉਹ ਕਾਰ ਤੋਂ ਹੇਠਾਂ ਉਤਰਿਆ ਤਾਂ ਇਕ ਬਾਈਕ ਸਵਾਰ ਨੇ ਉਸ ਉਤੇ ਫਾਇਰ ਕਰ ਦਿੱਤੇ।
ਪਟਿਆਲਾ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਬਾਈਕ ਸਵਾਰ ਵੱਲੋਂ ਇੱਕ ਸਰਕਾਰੀ ਠੇਕੇਦਾਰ ਦੀ ਪੰਜ ਗੋ-ਲੀ-ਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਦਰਸ਼ਨ ਸਿੰਗਲਾ ਉਮਰ 55 ਸਾਲ ਵਾਸੀ ਸੁਨਾਮ ਦੇ ਰੂਪ ਵਜੋਂ ਹੋਈ ਹੈ। ਪੁਲੀਸ ਦੇ ਦੱਸਣ ਅਨੁਸਾਰ ਦਰਸ਼ਨ ਸਿੰਗਲਾ ਦੀ ਨਾਭਾ ਰੋਡ ਉਤੇ ਸਥਿਤ ਯਾਦਵਿੰਦਰਾ ਐਨਕਲੇਵ ਇਲਾਕੇ ਦੀ ਮਾਰਕੀਟ ਵਿੱਚ ਐਸਐਸ ਸਰਵਿਸ ਪ੍ਰੋਵਾਈਡਰ ਨਾਮ ਦੀ ਕੰਪਨੀ ਹੈ। ਉਹ ਪੀ.ਆਰ.ਟੀ.ਸੀ. ਨੂੰ ਠੇਕੇ ਉਤੇ ਵਰਕਰ ਮੁਹੱਈਆ ਕਰਵਾਉਂਦੇ ਸਨ।
ਦਰਸਨ ਸਿੰਗਲਾ ਦੀ ਫਾਇਲ ਫੋਟੋ
ਵੀਰਵਾਰ ਸਵੇਰੇ ਕਰੀਬ 9.40 ਵਜੇ ਠੇਕੇਦਾਰ ਆਪਣੇ ਬੇਟੇ ਨਾਲ ਕਾਰ ਵਿਚ ਬੈਠ ਕੇ ਦਫਤਰ ਪਹੁੰਚਿਆ। ਜਿਵੇਂ ਹੀ ਉਹ ਕਾਰ ਤੋਂ ਥੱਲੇ ਉਤਰਿਆ ਤਾਂ ਇਕ ਮੋਟਰਸਾਈਕਲ ਸਵਾਰ ਨੇ ਉਸ ਉਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੰਜ ਗੋ-ਲੀਆਂ ਲੱਗਣ ਨਾਲ ਠੇਕੇਦਾਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਮੁਤਾਬਕ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦੇ ਕਾਰਨ ਜਾਂ ਕਿਸੇ ਲੈਣ ਦੇਣ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ।
ਸੁਨਾਮ ਵਿਚ ਸੋਗ ਦੀ ਲਹਿਰ
ਦਰਸ਼ਨ ਸਿੰਗਲਾ ਸੁਨਾਮ ਦਾ ਰਹਿਣ ਵਾਲਾ ਸੀ। ਉਹ ਸਵੇਰੇ ਸੁਨਾਮ ਤੋਂ ਆਪਣੇ ਘਰ ਤੋਂ ਪਟਿਆਲਾ ਦੇ ਲਈ ਰਵਾਨਾ ਹੋਇਆ ਸੀ। ਉਥੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੂਰੇ ਸੁਨਾਮ ਵਿੱਚ ਸੋਗ ਦੀ ਲਹਿਰ ਛਾ ਗਈ। ਗੱਲਬਾਤ ਕਰਦਿਆਂ ਜਿੰਮੀ ਸਿੰਗਲਾ ਨੇ ਦੱਸਿਆ ਕਿ ਚਾਚਾ ਦਰਸ਼ਨ ਸਿੰਗਲਾ ਦਾ ਪਟਿਆਲਾ ਵਿੱਚ ਦਫ਼ਤਰ ਸੀ। ਉਹ ਰੋਜ਼ ਆਉਂਦੇ ਜਾਂਦੇ ਸਨ। ਪਟਿਆਲਾ ਵਿਚ ਉਸ ਉਤੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਪਟਿਆਲਾ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌ-ਤ ਹੋ ਚੁੱਕੀ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਨੇ ਠੇਕੇਦਾਰ ਦਰਸ਼ਨ ਕੁਮਾਰ ਦੇ ਕਤਲ ਦੀ ਨਿੰਦਿਆ ਕੀਤੀ ਹੈ।