ਦੋ ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰ ਗਿਆ ਭਾਣਾ, ਕੰਮ ਤੋਂ ਘਰ ਆਉਂਦੇ ਹੋਇਆ ਇਸ ਤਰ੍ਹਾਂ ਹਾਦਸਾ

Punjab

ਪੰਜਾਬ ਵਿਚ ਗੁਰਦਾਸਪੁਰ ਤੋਂ ਪਠਾਨਕੋਟ ਜੀ.ਟੀ ਰੋਡ ਉਤੇ ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਇਸ ਹਾਦਸੇ ਵਿਚ ਪਲਸਰ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ, ਜਦੋਂ ਕਿ ਬਾਈਕ ਸਵਾਰ ਦਾ ਸਿਰ ਫੱਟ ਜਾਣ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਮ੍ਰਿਤਕ ਦੀ ਪਛਾਣ ਦੀਪਕ ਉਮਰ 28 ਸਾਲ ਪੁੱਤਰ ਕਰਨ ਚੰਦ ਵਾਸੀ ਅਵਾਂਖੀ ਗੇਟ ਚਰਚ ਵਾਲਾ ਮੁਹੱਲਾ ਦੀਨਾਨਗਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਜਦੋਂ ਕਿ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਾਰ ਦਾ ਡਰਾਈਵਰ ਹਾਦਸੇ ਵਾਲੀ ਥਾਂ ਤੇ ਆਪਣੀ ਕਾਰ ਛੱਡ ਕੇ ਭੱਜ ਗਿਆ।

ਮ੍ਰਿਤਕ ਦੀਪਕ ਏ. ਟੀ. ਐਮ. ਦੀ ਮੁਰੰਮਤ ਕਰਦਾ ਸੀ

ਜਾਣਕਾਰੀ ਦਿੰਦਿਆਂ ਮ੍ਰਿਤਕ ਦੀਪਕ ਦੇ ਚਚੇਰੇ ਭਰਾ ਵਿਕਟਰ ਭੱਟੀ ਨੇ ਦੱਸਿਆ ਕਿ ਦੀਪਕ ਏ.ਟੀ.ਐਮ ਦੀ ਮੁਰੰਮਤ ਦਾ ਕੰਮ ਕਰਦਾ ਸੀ। ਉਹ ਅੰਮ੍ਰਿਤਸਰ ਤੋਂ ਕੰਮ ਕਰਕੇ ਪਲਸਰ ਮੋਟਰਸਾਈਕਲ ਉਤੇ ਵਾਪਸ ਆਪਣੇ ਘਰ ਦੀਨਾਨਗਰ ਆ ਰਿਹਾ ਸੀ ਜਦੋਂ ਉਹ ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਉਸ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਦੀਪਕ ਦਾ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਦੀਪਕ ਦੇ ਸਿਰ ਦੇ ਦੋ ਹਿਸੇ ਹੋ ਗਏ।

ਇਕ-ਲੌਤਾ ਪੁੱਤਰ ਸੀ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਪਕ ਉਨ੍ਹਾਂ ਦੇ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਉਸ ਦੀਆਂ 2 ਭੈਣਾਂ ਹਨ। ਇਨ੍ਹਾਂ ਵਿਚੋਂ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ, ਜਦੋਂ ਕਿ ਛੋਟੀ ਅਜੇ ਕੁਆਰੀ ਹੈ। ਦੀਪਕ ਦੋ ਭੈਣਾਂ ਵਿਚਕਾਰ ਸੀ ਅਤੇ ਫਰਵਰੀ ਦੇ ਮਹੀਨੇ ਹੀ ਉਸ ਦਾ ਵਿਆਹ ਹੋਇਆ ਸੀ। ਅਜੇ ਤੱਕ ਉਸ ਦੀ ਪਤਨੀ ਦੇ ਹੱਥੋਂ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਸੀ ਕਿ ਉਸ ਨੂੰ ਇਹ ਦਿਨ ਦੇਖਣਾ ਪੈ ਗਿਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਪਿਆਂ ਦੇ ਇਕ-ਲੌਤੇ ਪੁੱਤਰ ਦੀ ਜਾਨ ਲੈਣ ਵਾਲੇ ਕਾਰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਬਾਰੇ ਥਾਣਾ ਸਿਟੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਹਾਦਸਾ ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *