ਖੇਤਾਂ ਵਿਚ ਕੰਮ ਕਰਕੇ ਆ ਰਹੇ 6 ਲੋਕਾਂ ਨਾਲ ਹਾਦਸਾ, 2 ਨੇ ਗੁਆਈ ਜਿੰਦਗੀ, ਦੱਸਿਆ ਜਾ ਰਿਹਾ ਇਹ ਕਾਰਨ

Punjab

ਪੰਜਾਬ ਵਿਚ ਰੂਪਨਗਰ (ਰੋਪੜ) ਦੇ ਪਿੰਡ ਚੌਂਤਾ ਨਾਲ ਲੱਗਦੇ ਸਤਲੁਜ ਦਰਿਆ ਦੇ ਵਿੱਚ ਬੀਤੀ ਸ਼ਾਮ ਨੂੰ ਕਰੀਬ 6 ਵਜੇ ਇੱਕ ਕਿਸ਼ਤੀ ਪਲਟ ਜਾਣ ਦੇ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਕਿਸ਼ਤੀ ਵਿਚ ਸਵਾਰ 6 ਲੋਕਾਂ ਵਿਚੋਂ 2 ਜਾਣੇ ਪਾਣੀ ਵਿਚ ਰੁੜ ਗਏ, ਜਿਨ੍ਹਾਂ ਵਿਚੋਂ 1 ਵਿਅਕਤੀ ਦੀ ਦੇਹ ਬਰਾਮਦ ਕਰ ਲਈ ਗਈ ਹੈ। ਜਦੋਂ ਕਿ ਦੂਜੇ ਦੀ ਅੱਜ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਕਿਸ਼ਤੀ ਦੇ ਸਵਾਰ 4 ਜਣਿਆਂ ਨੂੰ ਕਿਸ਼ਤੀ ਦੇ ਮਲਾਹ ਤੇ ਉਸ ਦੇ ਸਹਿਯੋਗੀ ਨੇ ਕਾਫੀ ਮੁਸ਼ੱ-ਕਤ ਤੋਂ ਬਾਅਦ ਬਚਾ ਲਿਆ।

ਤੁਹਾਨੂੰ ਦੱਸ ਦੇਈਏ ਕਿ ਬੀਤੀ ਸ਼ਾਮ ਨਦੀ ਪਾਰ ਤੋਂ ਕੁਝ ਲੋਕ ਖੇਤੀਬਾੜੀ ਦਾ ਕੰਮ ਕਰਕੇ ਘਰ ਪਰਤ ਰਹੇ ਸਨ। ਕਿਸ਼ਤੀ ਵਿੱਚ ਕਰੀਬ 6 ਲੋਕ ਸਵਾਰ ਸਨ। ਕਿਸ਼ਤੀ ਵਿਚ ਸਵਾਰ ਚਾਰ ਲੋਕ ਦੂਜੇ ਪਿੰਡਾਂ ਦੇ ਸਨ, ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ, ਜਿਨ੍ਹਾਂ ਵਿਚ ਦੋ ਔਰਤਾਂ ਅਤੇ ਦੋ ਮਰਦ ਸਨ। ਚਾਲਕ (ਮਲਾਹ) ਨੇ ਦੱਸਿਆ ਕਿ ਜਦੋਂ ਕਿਸ਼ਤੀ ਕੰਢੇ ਤੋਂ ਕਰੀਬ 50 ਫੁੱਟ ਦੂਰ ਸੀ ਤਾਂ ਕਿਸ਼ਤੀ ਵਿਚ ਬੈਠੇ ਲੋਕਾਂ ਦੇ ਬੈਠਣ ਵਿਚ ਅਸੰਤੁਲਨ ਹੋਣ ਕਾਰਨ ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ।

ਮ੍ਰਿਤਕ ਲੋਕਾਂ ਦੀਆਂ ਤਸਵੀਰਾਂ

ਮਲਾਹ ਅਤੇ ਉਸ ਦੇ ਸਾਥੀ ਨੇ ਦਰਿਆ ਵਿਚ ਛਾਲ ਮਾਰ ਕੇ ਸੰਤੁਲਨ ਬਣਾਉਣ ਦੀ ਕੀਤੀ ਕੋਸ਼ਿਸ਼

ਕਿਸ਼ਤੀ ਵਾਲੇ ਨੇ ਕਿਹਾ ਕਿ ਮੈਂ ਅਤੇ ਮੇਰਾ ਸਾਥੀ ਉਸੇ ਸਮੇਂ ਦਰਿਆ ਵਿੱਚ ਛਾਲ ਮਾਰ ਕੇ ਕਿਸ਼ਤੀ ਦਾ ਸੰਤੁਲਿਤ ਠੀਕ ਕਰਨ ਲੱਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰਨ ਨਾ ਸਗੋਂ ਵਿਚਕਾਰ ਹੋ ਕੇ ਬੈਠਣ। ਪਰ ਘਬਰਾਹਟ ਵਿੱਚ ਆਏ ਕਿਸ਼ਤੀ ਵਿੱਚ ਸਵਾਰ ਸਾਰੇ ਲੋਕਾਂ ਨੇ ਨਦੀ ਵਿੱਚ ਛਾਲ ਮਾਰ ਦਿੱਤੀ। ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ ਥੋੜ੍ਹਾ ਤੇਜ਼ ਸੀ, ਜਿਸ ਕਾਰਨ ਕਿਸ਼ਤੀ ਚਾਲਕ ਅਤੇ ਆਸ-ਪਾਸ ਖੜ੍ਹੇ ਲੋਕਾਂ ਨੇ ਕਾਫੀ ਮੁਸ਼ੱਕਤ ਨਾਲ 4 ਲੋਕਾਂ ਨੂੰ ਬਚਾਇਆ ਪਰ 2 ਵਿਅਕਤੀ ਪਾਣੀ ਵਿਚ ਰੁੜ੍ਹ ਗਏ।

ਸੂਚਨਾ ਮਿਲਣ ਤੇ ਪੁਲਿਸ ਫੋਰਸ ਨਾਲ ਮੌਕੇ ਉਤੇ ਪਹੁੰਚੇ ਏ. ਐੱਸ. ਆਈ.

ਜਿਨ੍ਹਾਂ ਵਿੱਚੋਂ ਇਕ ਵਿਅਕਤੀ ਰਾਮ ਲੁਭਾਇਆ ਉਮਰ 32 ਸਾਲ ਪੁੱਤਰ ਹਰਦੇਵ ਚੰਦ ਦੀ ਦੇਹ ਨੂੰ ਮੌਕੇ ਤੇ ਹੀ ਬਾਹਰ ਕੱਢ ਲਿਆ ਗਿਆ। ਅਤੇ ਦੂਜਾ ਵਿਅਕਤੀ ਭਗਤਰਾਮ ਉਮਰ 45 ਸਾਲ ਪੁੱਤਰ ਸਦਾਰਾਮ ਦਰਿਆ ਵਿੱਚ ਰੁੜ੍ਹ ਗਿਆ। ਜਿਸ ਦੀ ਭਾਲ ਅੱਜ ਗੋਤਾਖੋਰ ਕਮਲਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਏ. ਐਸ. ਆਈ. ਹਰੀਪੁਰ ਚੌਂਕੀ ਇੰਚਾਰਜ ਸੋਹਣ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਉਤੇ ਪਹੁੰਚ ਗਏ।

ਸਰਕਾਰ ਤੋਂ ਸੇਫਟੀ ਜੈਕੇਟ ਅਤੇ ਮੁਆਵਜ਼ੇ ਦੀ ਮੰਗ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੀ ਨਹੀਂ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਦਸੇ ਵਿਚ ਜਾਨ ਗਵਾਉਣ ਵਾਲੇ ਦੋਵਾਂ ਵਿਅਕਤੀਆਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਦਰਿਆਈ ਸਫ਼ਰ ਕਰਨ ਵਾਲੇ ਲੋਕਾਂ ਅਤੇ ਮਲਾਹਾਂ ਨੂੰ ਤੁਰੰਤ ਲਾਈਫ਼ ਜੈਕਟਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *