ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਚਾਰਟਰਡ ਅਕਾਊਂਟੈਂਟ (ਸੀਏ) ਦੀ ਗੋ-ਲੀ ਨਾਲ ਹੱ-ਤਿ-ਆ ਕਰ ਦਿੱਤੀ ਗਈ। ਇਹ ਘਟਨਾ ਇਸਲਾਮਾਬਾਦ ਥਾਣੇ ਦੇ ਰਾਮ ਨਗਰ ਇਲਾਕੇ ਦੀ ਹੈ। ਚਾਰਟਰਡ ਅਕਾਊਂਟੈਂਟ ਸੌਰਭ ਸੋਢੀ ਦੀ ਚਾਰ ਅਣਪਛਾਤੇ ਲੋਕਾਂ ਨੇ ਗੋ-ਲੀ ਮਾਰ ਹੱ-ਤਿ-ਆ ਕਰ ਦਿੱਤੀ। ਦੋਸ਼ੀਆਂ ਨੇ ਇਸ ਵਾਰ-ਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਸੀਏ ਸੋਢੀ ਆਪਣੇ ਘਰ ਵਿਚ ਬਣੇ ਦਫ਼ਤਰ ਵਿੱਚ ਬੈਠੇ ਸਨ। ਦੋਸ਼ੀ ਉਸ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਸੀਏ ਦਾ ਮੋਬਾਈਲ ਅਤੇ ਪਰਸ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਮੋਹਿਤ ਕੁਮਾਰ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਰਾਮ ਨਗਰ ਕਲੋਨੀ ਨਿਵਾਸੀ ਮੰਜੂ ਸੋਢੀ ਦੇ ਬਿਆਨ ਉਤੇ ਇਸਲਾਮਾਬਾਦ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੰਜੂ ਸੋਢੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਸੌਰਭ ਸੋਢੀ ਚਾਰਟਰਡ ਅਕਾਊਂਟੈਂਟ ਸੀ ਅਤੇ ਉਸ ਨੇ ਵਕਾਲਤ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ। ਸੌਰਭ ਦੀ ਪਤਨੀ ਅਤੇ ਦੋ ਪੋਤੀਆਂ ਘਰ ਵਿੱਚ ਆਰਾਮ ਕਰ ਰਹੀਆਂ ਸਨ। ਬੇਟਾ ਸੌਰਭ ਆਪਣੇ ਘਰ ਵਿਚ ਬਣੇ ਦਫਤਰ ਵਿਚ ਬੈਠਾ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਤੇ ਸਵਾਰ ਚਾਰ ਨਕਾਬਪੋਸ਼ ਵਿਅਕਤੀ ਉਸ ਦੇ ਘਰ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ।
ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਚਾਰ ਨਕਾਬਪੋਸ਼ ਵਿਅਕਤੀ ਜ਼ਬਰਦਸਤੀ ਅੰਦਰ ਦਾਖਲ ਹੋ ਗਏ। ਦੋਸ਼ੀਆਂ ਦੇ ਹੱਥਾਂ ਵਿੱਚ ਪਿਸ-ਤੌਲ ਅਤੇ ਦਾਤਰ ਸਨ। ਉਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਪੁੱਤਰ ਦਾ ਨਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਉਸ ਦਾ ਬੇਟਾ ਕਮਰੇ ਤੋਂ ਬਾਹਰ ਆਇਆ ਤਾਂ ਦੋਸ਼ੀਆਂ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੇ ਲੜਕੇ ਨੇ ਨਕਾਬਪੋਸ਼ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਇਕ ਨੇ ਬੇਟੇ ਤੇ ਗੋ-ਲੀ ਚਲਾ ਦਿੱਤੀ। ਮੰਜੂ ਸੋਢੀ ਨੇ ਦੱਸਿਆ ਕਿ ਸੌਰਭ ਸੋਢੀ ਦੀ ਛਾਤੀ ਵਿਚ ਫਾਇਰ ਲੱਗ ਗਿਆ ਅਤੇ ਉਥੇ ਹੀ ਡਿੱਗ ਪਿਆ। ਲੁਟੇਰੇ ਉਸ ਦੇ ਲੜਕੇ ਦੇ ਗਲੇ ਵਿਚੋਂ ਸੋਨੇ ਦੀ ਚੇਨ, ਪਰਸ, ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ।
ਉਨ੍ਹਾਂ ਨੇ ਗੰਭੀਰ ਹਾਲ ਵਿਚ ਬੇਟੇ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌ-ਤ ਹੋ ਗਈ। ਇਸਲਾਮਾਬਾਦ ਥਾਣੇ ਦੇ ਇੰਚਾਰਜ ਮੋਹਿਤ ਕੁਮਾਰ ਨੇ ਦੱਸਿਆ ਕਿ ਸੌਰਭ ਸੋਢੀ ਦੇ ਘਰ ਅਤੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।