ਹਰਿਆਣਾ ਵਿਚ ਪਾਣੀਪਤ ਦੇ ਪਿੰਡ ਸਿਵਾਹ ਦੀ ਰਹਿਣ ਵਾਲੀ ਧੀ ਦਾ ਸਹੁਰਿਆਂ ਨੇ ਦਾਜ ਲਈ ਕ-ਤ-ਲ ਕਰ ਦਿੱਤਾ। ਦੋਸ਼ ਹੈ ਕਿ ਸਹੁਰੇ ਪਰਿਵਾਰ ਵਾਲੇ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਦਾਜ ਦੇਣ ਤੋਂ ਇਨਕਾਰ ਕਰਨ ਉਤੇ 17 ਦਿਨਾਂ ਦੀ ਜੱਚਾ ਦੇ ਸੱਸ ਨੇ ਲੱਤ ਮਾਰ ਦਿੱਤੀ। ਜ਼ਿਆਦਾ ਬਲੱਡ ਵਹਿਣ ਦੇ ਕਾਰਨ ਉਸ ਦੀ ਮੌ-ਤ ਹੋ ਗਈ। ਸੈਕਟਰ 29 ਥਾਣੇ ਦੀ ਪੁਲਿਸ ਨੇ ਦੋਸ਼ੀ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇਹ ਦਾ ਸਸਕਾਰ ਪਿੰਡ ਸਿਵਾਹ ਵਿੱਚ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿੰਡ ਸਿਵਾਹ ਦੀ ਬੇਟੀ ਨਾਲ ਪਿੰਡ
ਗਗਸੀਨਾ ਵਿੱਚ ਤਸ਼ੱ-ਦਦ
ਪਿੰਡ ਸਿਵਾਹ ਦੇ ਰਹਿਣ ਵਾਲੇ ਰਮੇਸ਼ ਨੇ ਆਪਣੀ ਧੀ ਪੂਜਾ ਉਮਰ 29 ਸਾਲ ਦਾ ਵਿਆਹ ਦੋ ਸਾਲ ਪਹਿਲਾਂ ਕਰਨਾਲ ਦੇ ਪਿੰਡ ਗਗਸੀਨਾ ਦੇ ਮਨਦੀਪ ਨਾਲ ਕੀਤਾ ਸੀ। ਰਮੇਸ਼ ਨੇ ਦੱਸਿਆ ਕਿ ਮਨਦੀਪ, ਸੱਸ ਸੁਨੀਤਾ ਅਤੇ ਸਹੁਰਾ ਬਲਿੰਦਰ ਅਕਸਰ ਪੂਜਾ ਨੂੰ ਦਾਜ ਲਈ ਤਾਅਨੇ ਮੇਹਣੇ ਮਾਰਦੇ ਰਹਿੰਦੇ ਸਨ। ਬੇਟੀ ਦੀ ਖੁਸ਼ੀ ਲਈ ਉਸ ਨੇ ਉਨ੍ਹਾਂ ਨੂੰ ਦੋ ਵਾਰ ਵਿਚ ਅੱਠ ਲੱਖ ਰੁਪਏ ਵੀ ਦਿੱਤੇ। ਹੁਣ ਪੂਜਾ ਨੂੰ 10 ਲੱਖ ਰੁਪਏ ਲਈ ਤੰਗ ਕੀਤਾ ਜਾ ਰਿਹਾ ਸੀ। ਪੂਜਾ ਨੌਂ ਮਹੀਨਿਆਂ ਦੀ ਗਰਭਵਤੀ ਸੀ। ਪੈਸੇ ਨਾ ਮਿਲਣ ਤੇ ਸਹੁਰਾ ਪਰਿਵਾਰ ਵਾਲੇ ਉਸ ਦੀ ਸਹੀ ਦੇਖਭਾਲ ਨਹੀਂ ਕਰ ਰਹੇ ਸਨ।
ਨੂੰਹ ਨਾਲ ਕੀਤੀ ਜਾਂਦੀ ਸੀ ਕੁੱਟ-ਮਾਰ
ਪੂਜਾ ਨੇ ਇਕ ਨਿੱਜੀ ਹਸਪਤਾਲ ਵਿਚ ਅਪਰੇਸ਼ਨ ਤੋਂ ਬਾਅਦ ਬੇਟੇ ਨੂੰ ਜਨਮ ਦਿੱਤਾ ਸੀ। ਪੂਜਾ ਦੇ ਇਲਾਜ ਵਿਚ ਵੀ ਲਾਪ੍ਰਵਾਹੀ ਵਰਤੀ ਗਈ। ਉਹ ਉਸ ਨੂੰ ਸਮੇਂ ਤੋਂ ਪਹਿਲਾਂ ਛੁੱਟੀ ਕਰਾ ਕੇ ਘਰ ਲੈ ਗਏ। ਪਤੀ ਮਨਦੀਪ, ਸੱਸ ਸੁਸ਼ੀਲਾ ਅਤੇ ਸਹੁਰਾ ਬਲਿੰਦਰ ਨੇ ਘਰ ਜਾਂਦੇ ਹੀ 10 ਲੱਖ ਦੀ ਮੰਗ ਕੀਤੀ। ਉਸ ਨੇ ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਪੈਸੇ ਦੇਣ ਦਾ ਭਰੋਸਾ ਵੀ ਦਿੱਤਾ ਸੀ ਪਰ ਉਹ ਨਹੀਂ ਮੰਨੇ। ਪੂਜਾ ਦਾ ਉਸ ਨੂੰ ਫੋਨ ਆਇਆ ਸੀ। ਪੂਜਾ ਨੇ ਉਸ ਨੂੰ ਦੱਸਿਆ ਕਿ ਉਸ ਤੋਂ ਦੁਬਾਰਾ 10 ਲੱਖ ਰੁਪਏ ਮੰਗੇ ਗਏ ਹਨ। ਉਸ ਨਾਲ ਕੁੱਟ-ਮਾਰ ਕੀਤੀ ਗਈ ਹੈ।
ਇਲਾਜ ਦੌਰਾਨ ਹੋਈ ਮੌ-ਤ
ਉਸ ਤੋਂ ਬਾਅਦ ਮਨਦੀਪ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਪੂਜਾ ਦਾ ਬਲੱਡ ਵਹਿ ਰਿਹਾ ਹੈ। ਉਸ ਨੂੰ ਘਰ ਲੈ ਜਾਓ। ਉਨ੍ਹਾਂ ਨੇ ਪੂਜਾ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਪੂਜਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਮਨਦੀਪ ਅਤੇ ਸਹੁਰੇ ਨੇ ਉਸ ਦੇ ਹੱਥ ਫੜ ਲਏ ਅਤੇ ਸੱਸ ਨੇ ਉਸ ਦੇ ਪੇਟ ਉਤੇ ਲੱਤ ਮਾਰੀ ਹੈ। ਇਸ ਨਾਲ ਆਪ੍ਰੇਸ਼ਨ ਦੌਰਾਨ ਲਾਏ ਟਾਂਕੇ ਟੁੱਟ ਗਏ। ਸੋਮਵਾਰ ਨੂੰ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਪੂਜਾ ਦੀ ਮੌ-ਤ ਹੋ ਗਈ।
ਦੋਸ਼ੀਆਂ ਨੂੰ ਜਲਦੀ ਫੜਾਂਗੇ SHO
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪਤੀ, ਸੱਸ ਅਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਵਾਂਗੇ।