ਪੰਜਾਬ ਦੇ ਜ਼ਿਲ੍ਹਾ ਮਾਛੀਵਾੜਾ ਸਾਹਿਬ ਤੋਂ ਬਹੁਤ ਹੀ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਜੋਧੇਵਾਲ ਵਿੱਚ ਬੀਤੀ ਰਾਤ ਇਕ ਵਿਆਹੁਤਾ ਮਹਿਲਾ ਪ੍ਰਵੀਨ ਕੌਰ ਉਮਰ 25 ਸਾਲ ਨੇ ਆਪਣੇ ਸਹੁਰੇ ਘਰ ਵਿੱਚ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਬਾਰੇ ਮ੍ਰਿਤਕ ਦੀ ਮਾਤਾ ਰੇਸ਼ਮ ਕੌਰ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਲੜਕੀ ਦਾ ਵਿਆਹ 2018 ਦੇ ਵਿੱਚ ਪਲਵਿੰਦਰ ਸਿੰਘ ਵਾਸੀ ਮੰਡ ਜੋਧੇਵਾਲ ਨਾਲ ਹੋਇਆ ਸੀ। ਉਸ ਦੀ ਬੇਟੀ ਦੀ ਕੁੱਖ ਤੋਂ ਦੋ ਧੀਆਂ ਨੇ ਜਨਮ ਲਿਆ ਸੀ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਇਕ ਵੱਡੇ ਆਪ੍ਰੇਸ਼ਨ ਤੋਂ ਬਾਅਦ ਤੀਜੀ ਬੇਟੀ ਨੇ ਜਨਮ ਲਿਆ, ਜਿਸ ਦੀ 14 ਦਿਨਾਂ ਤੋਂ ਬਾਅਦ ਮੌ-ਤ ਹੋ ਗਈ।
ਨਵ ਜੰਮੀ ਬੇਟੀ ਦੀ ਮੌ-ਤ ਤੋਂ ਬਾਅਦ ਪ੍ਰਵੀਨ ਕੌਰ ਡਿਪ੍ਰੈਸ਼ਨ ਦੇ ਵਿਚ ਰਹਿਣ ਲੱਗੀ ਗਈ ਸੀ। 8 ਮਈ ਨੂੰ ਉਸ ਦਾ ਪਤੀ ਪਲਵਿੰਦਰ ਸਿੰਘ ਅਤੇ ਸਹੁਰਾ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਆਪਣੇ ਕੰਮ ਉਤੇ ਚਲੇ ਗਏ ਸਨ। ਜਿਸ ਤੋਂ ਬਾਅਦ ਪ੍ਰਵੀਨ ਕੌਰ ਘਰ ਵਿੱਚ ਇਕੱਲੀ ਸੀ। ਸ਼ਾਮ ਨੂੰ ਪ੍ਰਵੀਨ ਕੌਰ ਨੇ ਆਪਣੇ ਘਰ ਵਿੱਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਮ੍ਰਿਤਕ ਦੀ ਮਾਂ ਪ੍ਰਵੀਨ ਕੌਰ ਦੇ ਬਿਆਨਾਂ ਅਨੁਸਾਰ ਇਸ ਵਿਚ ਉਸ ਦੀ ਨੂੰਹ ਦੇ ਸਹੁਰਿਆਂ ਦਾ ਕੋਈ ਵੀ ਕਸੂਰ ਨਹੀਂ ਹੈ, ਬਲਕਿ ਉਸ ਨੇ ਡਿਪਰੈਸ਼ਨ ਦੇ ਕਾਰਨ ਇਹ ਗਲਤ ਕਦਮ ਚੱਕਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦਾਗਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਉਤੇ ਧਾਰਾ- 174 ਤਹਿਤ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕ ਮਹਿਲਾ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।