ਪਿੰਡ ਛੁੱਟੀ ਕੱਟਣ ਲਈ ਆਏ ਫ਼ੌਜੀ ਨਾਲ ਹਾਦਸਾ, ਗਈ ਜਾਨ, ਪਿਤਾ ਵਲੋਂ ਦਰਜ ਕਰਵਾਏ ਗਏ ਇਹ ਬਿਆਨ

Punjab

ਇਹ ਦੁਖਦ ਖਬਰ ਲਹਿਰਾਗਾਗਾ ਦੇ ਪਿੰਡ ਗੁਰਨੇ ਖੁਰਦ, ਜ਼ਿਲ੍ਹਾ ਸੰਗਰੂਰ ਤੋਂ ਸਾਮਹਣੇ ਆਈ ਹੈ। ਇਥੇ ਛੁੱਟੀ ਕੱਟਣ ਆਪਣੇ ਘਰ ਆਏ ਇਕ ਫ਼ੌਜੀ ਜਵਾਨ ਦੇ ਮੋਟਰਸਾਈਕਲ ਤੋਂ ਨਹਿਰ ਵਿਚ ਡਿੱਗ ਜਾਣ ਕਾਰਨ ਮੌ-ਤ ਹੋ ਗਈ ਹੈ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਉਮਰ 22 ਸਾਲ ਜੋ ਕਿ ਅਜੇ ਤੱਕ ਅਣਵਿਆਹਿਆ ਸੀ ਅਤੇ ਫੌਜ ਵਿਚ ਨੌਕਰੀ ਕਰਦਾ ਸੀ। ਉਹ ਕੁਝ ਦਿਨ ਪਹਿਲਾਂ ਛੁੱਟੀ ਉਤੇ ਆਪਣੇ ਘਰ ਆਇਆ ਸੀ ਅਤੇ 17 ਮਈ ਨੂੰ ਛੁੱਟੀ ਕੱਟ ਕੇ ਆਪਣੀ ਡਿਊਟੀ ਉਤੇ ਵਾਪਸ ਜਾਣ ਵਾਲਾ ਸੀ।

ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰਨੇ ਖੁਰਦ ਅਲੀਸ਼ੇਰ ਤੋਂ ਨਹਿਰ ਦੀ ਪਟੜੀ ਵਾਲੇ ਰਾਹ ਤੋਂ ਗੁਰਨੇ ਖੁਰਦ ਨੂੰ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਹੀ ਪਿੰਡ ਦਾ ਰਹਿਣ ਵਾਲਾ ਜਗਸੀਰ ਸਿੰਘ ਦੀਪਾ ਪੁੱਤਰ ਮਿੱਠੂ ਸਿੰਘ ਵੀ ਇਕ ਹੋਰ ਮੋਟਰਸਾਈਕਲ ਉਤੇ ਆ ਰਿਹਾ ਸੀ। ਜਦੋਂ ਫੌਜੀ ਗੁਰਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁਲ ਉਤੇ ਪਹੁੰਚੇ ਤਾਂ ਮੋਟਰਸਾਈਕਲ ਅਚਾਨਕ ਤਿਲਕ ਗਿਆ, ਇਸ ਦੌਰਾਨ ਫੌਜੀ ਜਵਾਨ ਗੁਰਪ੍ਰੀਤ ਸਿੰਘ ਨਹਿਰ ਦੇ ਵਿਚ ਡਿੱਗ ਪਿਆ।

ਜਿਸ ਦੀ ਦੇਹ ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਨੇੜਿਓਂ ਮਿਲੀ ਹੈ। ਇਸ ਸਬੰਧੀ ਇੰਚਾਰਜ ਚੌਕੀ ਚੋਟੀਆਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *