ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣਾ ਖੇਤਰ ਦੀ ਰਾਮ ਨਗਰ ਕਲੋਨੀ ਵਿਚ ਐਤਵਾਰ ਰਾਤ ਨੂੰ ਹੋਏ ਚਾਰਟਰਡ ਅਕਾਊਂਟੈਂਟ ਦੇ ਕ-ਤ-ਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਰ-ਦਾਤ ਵਿਚ ਵਰਤੀ ਗਈ ਸਕੂਟਰੀ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਦੋਵਾਂ ਤੋਂ ਪੁੱਛ ਗਿੱਛ ਦੌਰਾਨ ਕ-ਤ-ਲ ਕੇਸ ਦੇ ਤਿੰਨ ਹੋਰ ਦੋਸ਼ੀਆਂ ਦੀ ਵੀ ਪਹਿਚਾਣ ਹੋ ਗਈ ਹੈ ਅਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਜਾਣਕਾਰੀ ਏ. ਡੀ. ਸੀ. ਪੀ. ਸਿਟੀ-1 ਡਾ.ਮਹਿਤਾਬ ਸਿੰਘ ਨੇ ਮੰਗਲਵਾਰ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।ਏ.ਡੀ.ਸੀ.ਪੀ ਨੇ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸਾਗਰ ਉਰਫ਼ ਢੋਲਾ ਵਾਸੀ ਕੋਟੀਆਂ ਚੌਂਕ ਇਸਲਾਮਾਬਾਦ ਅਤੇ ਅਮਰਦੀਪ ਸਿੰਘ ਉਰਫ਼ ਰੋਮੀ ਵਾਸੀ ਰਾਮ ਨਗਰ ਕਲੋਨੀ ਆਦਰਸ਼ ਨਗਰ, ਕੋਟ ਖਾਲਸਾ ਦੇ ਰੂਪ ਵਜੋਂ ਦੱਸੀ ਹੈ। ਉਨ੍ਹਾਂ ਦੱਸਿਆ ਕਿ ਸੀਏ ਸੌਰਭ ਸੋਢੀ ਦੀ ਐਤਵਾਰ ਰਾਤ, ਰਾਮ ਨਗਰ ਕਲੋਨੀ ਵਿੱਚ ਚਾਰ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਗੋ-ਲੀ-ਆਂ ਨਾਲ ਹੱ-ਤਿ-ਆ ਕਰ ਦਿੱਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸਾਗਰ ਉਰਫ਼ ਧੌਲਾ ਨੂੰ ਸਕੂਟਰੀ ਸਮੇਤ ਕਾਬੂ ਕਰ ਲਿਆ ਗਿਆ, ਜਦੋਂ ਕਿ ਦੂਜੇ ਦੋਸ਼ੀ ਅਮਰਦੀਪ ਸਿੰਘ ਉਰਫ਼ ਰੋਮੀ ਨੂੰ ਵਾਰ-ਦਾਤ ਵਿੱਚ ਵਰਤੇ ਬਾਈਕ ਸਮੇਤ ਕਾਬੂ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਤੋਂ ਪੁੱਛ ਗਿੱਛ ਦੌਰਾਨ ਸੀ.ਏ. ਸੌਰਭ ਸੋਢੀ ਦੇ ਕ-ਤ-ਲ ਵਿਚ ਸ਼ਾਮਲ ਤਿੰਨ ਹੋਰ ਦੋਸ਼ੀਆਂ ਦੀ ਪਹਿਚਾਣ ਅਵਤਾਰ ਸਿੰਘ ਵਾਸੀ ਪਾਲਾਸਰ ਰੋਡ, ਗਲੀ ਫੌਜਿਆਂ, ਤਰਨਤਾਰਨ ਅਤੇ ਬਾਹਮਣ ਦੇ ਰੂਪ ਵਜੋਂ ਹੋਈ ਹੈ। ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਅਮਰਦੀਪ ਸਿੰਘ ਅਤੇ ਧੌਲਾ ਦੇ ਕਬਜ਼ੇ ਵਿਚੋਂ ਲੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ। ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲੈ ਕੇ ਪੁੱਛ ਗਿੱਛ ਕਰ ਰਹੀ ਹੈ।