ਉੱਤਰ ਪ੍ਰਦੇਸ਼ (UP) ਦੇ ਹਮੀਰਪੁਰ ਵਿਚ ਇਕ ਨਾਬਾ-ਲਗ ਪੜ੍ਹਨ ਵਾਲੇ ਲੜਕੇ ਦੀ ਦੇਹ ਫਾਹੇ ਤੇ ਲਟਕਦੀ ਮਿਲੀ ਹੈ। ਇਹ ਨੌਜਵਾਨ 12 ਦਿਨਾਂ ਤੋਂ ਆਪਣੇ ਘਰੋਂ ਗੁੰਮ ਸੀ। ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਨੌਜਵਾਨ ਦੇ ਅਗਵਾ ਹੋ ਜਾਣ ਦੀ ਸ਼ਿਕਾਇਤ ਦਿੱਤੀ ਸੀ ਅਤੇ ਅੱਜ ਉਸ ਦੀ ਦੇਹ ਦਰੱਖਤ ਨਾਲ ਲਟਕਦੀ ਮਿਲੀ। ਪਰਿਵਾਰ ਦਾ ਇਲਜ਼ਾਮ ਹੈ ਕਿ ਪ੍ਰੇਮ ਸਬੰਧਾਂ ਦੇ ਚੱਲਦਿਆਂ ਉਸ ਦਾ ਕ-ਤ-ਲ ਕੀਤਾ ਗਿਆ ਹੈ। ਇਹ ਮਾਮਲਾ ਸੁਮੇਰਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸੁਰੌਲੀ ਦਾ ਹੈ।
ਇਥੇ ਪਿੰਡ ਦਾ 15 ਸਾਲਾ ਵਿਦਿਆਰਥੀ ਲਵਕੁਸ਼ 27 ਅਪ੍ਰੈਲ ਨੂੰ ਘਰੋਂ ਲਾਪਤਾ ਹੋ ਗਿਆ ਸੀ। ਪਿਤਾ ਰਾਮਚੰਦਰ ਨੇ ਪਿੰਡ ਦੇ ਹੀ ਕੁਝ ਲੋਕਾਂ ਦੇ ਖਿਲਾਫ ਪੁੱਤਰ ਦੇ ਅਗਵਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਜਿਸ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਅੱਜ ਲਵਕੁਸ਼ ਦੀ ਦੇਹ ਪਿੰਡ ਦੇ ਬਾਹਰ ਆਸ਼ਰਮ ਦੇ ਪਿੱਛੇ ਜੰਗਲ ਵਿਚ ਲਟਕਦੀ ਮਿਲੀ। ਜਿਸ ਤੇ ਪਿਤਾ ਰਾਮਚੰਦਰ ਨੇ ਪਿੰਡ ਦੇ ਚਾਰ ਲੋਕਾਂ ਉਤੇ ਅਗਵਾ ਕਰਕੇ ਹੱ-ਤਿ-ਆ ਕਰ ਦੇਣ ਦਾ ਦੋਸ਼ ਲਗਾਇਆ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਅਗਵਾਕਾਰ ਪਰਿਵਾਰ ਦੀ ਲੜਕੀ ਉਸ ਦੇ ਲੜਕੇ ਲਵਕੁਸ਼ ਨੂੰ ਫੂਨ ਕਰਦੀ ਸੀ। ਜਿਸ ਨੂੰ ਉਹ ਕਈ ਵਾਰ ਝਿੜਕ ਚੁੱਕਾ ਸੀ। ਉਸੇ ਲੜਕੀ ਦੇ ਸਬੰਧ ਵਿਚ ਉਸ ਦੇ ਲੜਕੇ ਦਾ ਕ-ਤ-ਲ ਕਰਕੇ ਉਸ ਦੀ ਦੇਹ ਦਰਖਤ ਨਾਲ ਲਟਕਾ ਦਿੱਤੀ ਗਈ।
ਫੀਲਡ ਯੂਨਿਟ ਨੇ ਇਕੱਠੇ ਕੀਤੇ ਸਬੂਤ
ਦੇਹ ਜੰਗਲ ਵਿਚ ਦਰਖਤ ਉਤੇ ਲਟਕਦੀ ਹੋਣ ਦੀ ਸੂਚਨਾ ਤੇ ਪੁਲਿਸ ਦੇ ਉੱਚ ਅਧਿਕਾਰੀ ਵਿਭਾਗ ਦਲ ਬੱਲ ਅਤੇ ਫੀਲਡ ਯੂਨਿਟ ਸਮੇਤ ਮੌਕੇ ਉਤੇ ਪਹੁੰਚ ਹੋਏ ਸਨ। ਜਿਨ੍ਹਾਂ ਵਲੋਂ ਜਾਂਚ ਕਰਦੇ ਹੋਏ ਦੇਹ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।
ਸੀਓ ਨੇ ਕਿਹਾ, 10 ਦਿਨ ਪੁਰਾਣੀ ਲੱਗ ਰਹੀ ਦੇਹ
ਇਸ ਮਾਮਲੇ ਬਾਰੇ ਸੀਓ ਸਦਰ ਰਾਜੇਸ਼ ਕਮਲ ਨੇ ਦੱਸਿਆ ਕਿ 29 ਅਪ੍ਰੈਲ ਨੂੰ ਨੌਜਵਾਨ ਦੇ ਅਗਵਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਹਿਲੀ ਨਜ਼ਰੇ ਇਹ ਖੁ-ਦ-ਕੁ-ਸ਼ੀ ਦਾ ਮਾਮਲਾ ਜਾਪਦਾ ਹੈ। ਦੇਹ 10 ਦਿਨ ਪੁਰਾਣੀ ਲੱਗ ਰਹੀ ਹੈ। ਪੋਸਟ ਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮੌ-ਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।