ਪੰਜਾਬ ਵਿਚ ਲੁਧਿਆਣਾ ਜਿਲ੍ਹੇ ਦੇ ਚੰਡੀਗੜ੍ਹ ਰੋਡ ਤੇ ਵਰਧਮਾਨ ਪਾਰਕ ਦੇ ਨਜ਼ਦੀਕ ਇਕ ਐਕਟਿਵਾ ਸਵਾਰ ਮਾਂ ਅਤੇ ਪੁੱਤਰ ਨੂੰ ਇੱਕ ਟਰੱਕ ਨੇ ਫੇਟ ਮਾਰ ਦਿੱਤੀ। ਇਸ ਹਾਦਸੇ ਦੇ ਵਿਚ 6 ਸਾਲ ਦੇ ਬੱਚੇ ਦੀ ਮੌ-ਤ ਹੋ ਗਈ। ਜਦੋਂ ਕਿ ਉਸ ਦੀ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਔਰਤ ਆਪਣੇ ਬੇਟੇ ਨੂੰ ਸਕੂਲ ਛੱਡਣ ਦੇ ਲਈ ਜਾ ਰਹੀ ਸੀ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ।
ਸਕੂਟਰੀ ਤੇ ਸਕੂਲ ਛੱਡਣ ਜਾ ਰਹੀ ਸੀ
ਇਸ ਹਾਦਸੇ ਵਿਚ ਜ਼ਖਮੀ ਹੋਈ ਔਰਤ ਦੀ ਪਹਿਚਾਣ ਮੋਨਿਕਾ ਨਾਮ ਦੇ ਰੂਪ ਵਜੋਂ ਹੋਈ ਹੈ। ਸ਼ੁੱਕਰਵਾਰ ਦੀ ਸਵੇਰੇ ਉਹ ਨਰਸਰੀ ਕਲਾਸ ਵਿਚ ਪੜ੍ਹਦੇ ਆਪਣੇ ਬੇਟੇ ਵਿਵਾਨ ਉਮਰ 6 ਸਾਲ ਨੂੰ ਸਕੂਟਰੀ ਉਤੇ ਨਰਾਇਣ ਸਕੂਲ ਵਿਚ ਛੱਡਣ ਜਾ ਰਹੀ ਸੀ। ਮੋਨਿਕਾ ਵੀ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਹੈ। ਜਿਵੇਂ ਹੀ ਉਹ ਵਰਧਮਾਨ ਪਾਰਕ ਦੇ ਨੇੜੇ ਪਹੁੰਚੀ ਤਾਂ ਸਰੀਏ ਨਾਲ ਭਰੇ ਹੋਏ ਟਰੱਕ ਦੇ ਪਿਛਲੇ ਪਹੀਏ ਨੇ ਉਸ ਦੀ ਸਕੂਟਰੀ ਨੂੰ ਲਪੇਟ ਵਿਚ ਲੈ ਲਿਆ, ਇਸ ਹਾਦਸੇ ਤੋਂ ਬਾਅਦ ਐਕਟਿਵਾ ਕਾਫੀ ਦੂਰ ਜਾ ਕੇ ਡਿੱਗ ਗਈ। ਟਾਇਰ ਦੀ ਲਪੇਟ ਵਿਚ ਆਉਣ ਦੇ ਕਾਰਨ ਵਿਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਮੋਨਿਕਾ ਦੇ ਪੈਰਾਂ ਨੂੰ ਟਾਇਰ ਨੇ ਕੁਚਲ ਦਿੱਤਾ।
ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜਿਆ
ਜਦੋਂ ਟਰੱਕ ਦਾ ਡਰਾਈਵਰ ਮੌਕੇ ਤੋਂ ਭੱਜਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਮੌਕੇ ਤੇ ਹੀ ਦਬੋਚ ਲਿਆ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦੇਣ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੋਸ਼ੀ ਡਰਾਈਵਰ ਨੂੰ ਥਾਣਾ ਜਮਾਲਪੁਰ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਵਿਵਾਨ ਦੇ ਪਿਤਾ ਦਾ ਸਦਮੇ ਵਿਚ ਬੁਰਾ ਹਾਲ ਹੈ।